ਮੀਡੀਆ ਡੈਸਕ: ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ (Bajrang Punia) ਨੇ ਐਤਵਾਰ ਨੂੰ ਰਵਾਇਤੀ ਢੰਗ ਨਾਲ ਮੰਗਣੀ ਕਰ ਲਈ ਹੈ। ਆਪਣੀ ਜ਼ਿੰਦਗੀ ਦੀ ਡੋਰ ਉਸ ਨੇ ਸੰਗੀਤਾ ਫੌਗਾਟ ਨਾਲ ਬੰਨ੍ਹੀ ਹੈ। ਦੱਸ ਦੇਈਏ ਕਿ ਪਹਿਲਵਾਨ ਬਜਰੰਗ ਪੂਨੀਆ ਦੀ ਜਿਸ ਨਾਲ ਸ਼ਾਦੀ ਹੋਣ ਵਾਲੀ ਹੈ ਉਹ ਮਹਾਵੀਰ ਫੌਗਾਟ ਦੀ ਛੋਟੀ ਲੜਕੀ ਹੈ। ਉਸ ਦਾ ਨਾਂ ਸੰਗੀਤਾ ਫੌਗਾਟ (Sangita Phogat) ਹੈ। ਇਨ੍ਹਾਂ ਦਾ ਪਰਿਵਾਰ ਚਰਖ਼ੀ ਦਾਦਰੀ ਦੇ ਬਲਾਲੀ ਪਿੰਡ ਦਾ ਰਹਿਣ ਵਾਲਾ ਹੈ।
ਮੰਗਣੀ ਤੋਂ ਬਾਅਦ ਹੱਥ ਮਿਲ ਕਾ ਕੀਤਾ ਇਕ-ਦੂਜੇ ਦਾ ਸਵਾਗਤ
ਪ੍ਰੋਗਰਾਮ ਤੋਂ ਬਾਅਦ ਫੌਗਾਟ ਜੋੜੇ ਨੇ ਬਜਰੰਗ ਪੂਨੀਆ ਨੂੰ ਆਸ਼ੀਰਵਾਦ ਦਿੱਤਾ। ਮੰਗਣੀ ਦੀ ਰਸਮ ਖਤਮ ਹੋਣ ਤੋਂ ਬਾਅਦ ਸੰਗੀਤਾ ਦੇ ਪਿਤਾ ਮਹਾਵੀਰ ਫੌਗਾਟ ਤੇ ਬਜਰੰਗ ਦੇ ਪਿਤਾ ਬਲਵਾਨ ਪੂਨੀਆ ਨੇ ਇਕ-ਦੂਜੇ ਨਾਲ ਹੱਥ ਮਿਲ ਕਾ ਸਵਾਗਤ ਕੀਤਾ। ਇਨ੍ਹਾਂ ਦੋਵਾਂ ਦੀ ਸ਼ਾਦੀ ਉਲੰਪਿਕ ਤੋਂ ਬਾਅਦ ਹੋਵੇਗੀ।
ਸਾਦੇ ਸਮਾਰੋਹ 'ਚ ਹੋਈ ਰਸਮ
ਸੋਨੀਪਤ ਸਥਿਤ ਬਜਰੰਗ ਦੇ ਘਰ ਸਾਦੇ ਸਮਾਰੋਹ 'ਚ ਮਹਾਵੀਰ ਫੌਗਾਟ ਤੇ ਉਨ੍ਹਾਂ ਦੀ ਪਤਨੀ ਨੇ ਰਸਮਾਂ ਨੂੰ ਪੂਰਾ ਕੀਤਾ। ਉਨ੍ਹਾਂ ਦੇ ਨਾਲ ਗੀਤਾ ਫੌਗਾਟ, ਰਿਤੂ ਫੌਗਾਟ ਵੀ ਸਮਾਰੋਹ 'ਚ ਸ਼ਾਮਲ ਹੋਈ। ਪ੍ਰੋਗਰਾਮ 'ਚ ਬਜਰੰਗ ਦੇ ਪਰਿਵਾਰਿਕ ਮੈਂਬਰ ਅਤੇ ਕੁਝ ਕੁ ਨਜ਼ੀਦੀਕੀ ਰਿਸ਼ਤੇਦਾਰ ਸ਼ਾਮਲ ਸਨ।
ਐਤਵਾਰ ਦੁਪਹਿਰ ਨੂੰ ਹੋਇਆ ਮੰਗਲ ਪ੍ਰੋਗਰਾਮ
ਐਤਵਾਰ ਦੁਪਹਿਰ ਕਰੀਬ ਇਕ ਵਜੇ ਸੰਗੀਤਾ ਦੇ ਪਿਤਾ ਮਹਾਵੀਰ ਫੌਗਾਟ ਪਰਿਵਾਰ ਨਾਲ ਸੋਨੀਪਤ ਮਾਡਲ ਟਾਊਨ ਸਥਿਤ ਬਜਰੰਗ ਦੇ ਘਰ ਪਹੁੰਚੇ। ਉੱਥੇ ਬਜਰੰਗ ਦੇ ਪਿਤਾ ਬਲਵਾਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮਹਾਵੀਰ ਫੌਗਾਟ ਨੇ ਮੰਤਰ ਉਚਾਰਨ ਦੌਰਾਨ ਬਜਰੰਗ ਨਾਲ ਸੰਗੀਤਾ ਦਾ ਰਿਸ਼ਤਾ ਤੈਅ ਕੀਤਾ।
ਟਿੱਕੇ ਦੀ ਰਸਮ ਦੌਰਾਨ ਪਹਿਲਾਂ ਮਹਾਵੀਰ ਫੌਗਾਟ ਨੇ ਬਜਰੰਗ ਨੂੰ ਤਿਲਕ ਲਾ ਕੇ ਉਸ ਦੇ ਹੱਥ 'ਚ ਸ਼ਗਨ ਵਜੋਂ 500 ਰੁਪਏ ਦਿੱਤੇ। ਇਸ ਤੋਂ ਬਾਅਦ ਬਜਰੰਗ ਨੂੰ ਕੱਪੜੇ, ਮਠਿਆਈ ਅਤੇ ਫਲ ਭੇਟ ਕੀਤੇ ਗਏ। ਇਸ ਤੋਂ ਬਾਅਦ ਉੱਥੇ ਮੌਜੂਦ ਰਿਸ਼ਤੇਦਾਰਾਂ ਨੇ ਬਜਰੰਗ ਨੂੰ ਆਸ਼ੀਰਵਾਦ ਦਿੱਤਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।