ਲਿਸਬਨ (Vikram Sehajpal) : ਪੁਰਤਗਾਲ ਦੇ ਇੱਕ ਡਾਕਟਰ ਨੇ ਔਰਤ ਦੀ ਡਿਲੀਵਰੀ ਕੀਤੀ ਤੇ ਔਰਤ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਉਸਦੀ ਨੱਕ, ਅੱਖ, ਕੰਨ ਤੇ ਇੱਥੋਂ ਤੱਕ ਕਿ ਚਿਹਰਾ ਹੀ ਨਹੀਂ ਸੀ। ਇਸ ਬੱਚੇ ਦਾ ਜਨਮ 7 ਅਕਤੂਬਰ ਨੂੰ ਹੋਇਆ ਤੇ ਉਸਦਾ ਨਾਮ ਰਾਡਰਿਗੋ ( Rodrigo ) ਰੱਖਿਆ ਗਿਆ ਹੈ।ਬੱਚੇ ਦੇ ਮਾਤਾ- ਪਿਤਾ ਨੇ ਪੁਰਤਗਾਲ ਮੈਡੀਕਲ ਕਾਉਂਸਲਿੰਗ ਕੋਲ ਡਾਕਟਰ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਡਾਕਟਰ ਨੂੰ ਛੇ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਮੁਤਾਬਕ ਉਹ ਅਗਲੇ ਛੇ ਮਹੀਨੇ ਪ੍ਰੈਕਟਿਸ ਨਹੀਂ ਕਰ ਸਕੇਗਾ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਡਾਕਟਰ ਦਾ ਨਾਮ ਡਾ. ਅਰਤੁਰ ਕਾਰਵਾਲਹੋ ( Dr . Artur Carvalho ) ਹੈ ਤੇ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਸ ਡਾਕਟਰ ਖਿਲਾਫ ਕੋਈ ਸ਼ਿਕਾਇਤ ਹੋਈ ਹੋਵੇ।
ਇਸ ਤੋਂ ਪਹਿਲਾਂ ਵੀ ਇਸ ਜਣੇਪਾ ਮਾਹਰ ਡਾਕਟਰ ਦੇ ਖਿਲਾਫ ਚਾਰ ਹੋਰ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਉੱਥੇ ਹੀ ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਡਾ. ਅਰਤੁਰ ਨੇ ਪ੍ਰੈਗਨੇਂਸੀ ਦੌਰਾਨ ਤਿੰਨ ਅਲਟਰਾਸਾਉਂਡ ਕੀਤੀਆਂ ਪਰ ਬੱਚੇ ਨੂੰ ਸਿਹਤਮੰਦ ਦੱਸਿਆ। ਛੇਵੇਂ ਮਹੀਨੇ ਵਿੱਚ ਤੀਸਰੀ ਅਲਟਰਾਸਾਉਂਡ ਤੋਂ ਬਾਅਦ ਮਾਤਾ - ਪਿਤਾ ਨੂੰ ਬੱਚੇ ਦੇ ਚਿਹਰੇ ਦੇ ਕੁੱਝ ਹਿੱਸੇ ਦਿੱਤੇ, ਜਿਸ ਬਾਰੇ ਦੋਵਾਂ ਨੇ ਡਾਕਟਰ ਨਾਲ ਗੱਲ ਕੀਤੀ। ਜਿਸ 'ਤੇ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਂ ਦੇ ਪੇਟ ਵਿੱਚ ਮੌਜੂਦ ਗਲੂ ਦੀ ਵਜ੍ਹਾ ਕਾਰਨ ਕਦੇ - ਕਦੇ ਅਲਟਰਾਸਾਉਂਡ ਵਿੱਚ ਬੱਚੇ ਦੇ ਕੁੱਝ ਅੰਗ ਨਹੀਂ ਦਿਖਦੇ। ਡਾਕਟਰ ਦੇ ਇਸ ਜਵਾਬ ਤੋਂ ਸੰਤੁਸ਼ਟ ਨਾ ਹੋਣ 'ਤੇ ਬੱਚੇ ਦੀ ਮਾਂ ਨੇ ਕਿਸੇ ਹੋਰ ਕਲੀਨਿਕ ਤੋਂ ਅਲਟਰਾਸਾਉਂਡ ਕਰਵਾਈ। ਓਥੇ ਉਨ੍ਹਾਂ ਨੂੰ ਬੱਚੇ ਦੇ ਕੁਪੋਸ਼ਿਤ ਹੋਣ ਦੀ ਗੱਲ ਕਹੀ ਗਈ ਪਰ ਇਸ ਦੇ ਬਾਵਜੂਦ ਡਾ. ਅਰਤੁਰ ਕਾਰਵਾਲਹੋ ਨੇ ਤਾ ਦੋਵਾਂ ਨੂੰ ਕਿਹਾ ਕਿ ਸਭ ਠੀਕ ਹੈ ਤੁਸੀ ਚਿੰਤਾ ਨਾ ਕਰੋ ਫਿਲਹਾਲ ਬੱਚੇ ਹਸਪਤਾਲ ਵਿੱਚ ਸੁਰੱਖਿਅਤ ਦੱਸਿਆ ਜਾ ਰਿਹਾ ਹੈ।