ਅਮਰੀਕਾ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਐਂਟੀਬੌਡੀ ਦੇ ਨਾਲ ਦੁਨੀਆ ਦੀ ਪਹਿਲੀ ਬੱਚੀ ਨੇ ਅਮਰੀਕਾ ਵਿਚ ਜਨਮ ਲਿਆ ਹੈ। ਇਸ ਦੇ ਨਾਲ ਹੀ ਇਹ ਆਸ ਬਣੀ ਹੈ ਕਿ ਦੁਨੀਆ ਦੀ ਅਗਲੀ ਪੀੜ੍ਹੀ ਕੋਵਿਡ ਖ਼ਿਲਾਫ਼ ਐਂਟੀਬੌਡੀ ਲੈ ਕੇ ਹੀ ਪੈਦਾ ਹੋਵੇਗੀ। ਅਮਰੀਕਾ ਦੇ ਸਾਊਥ ਫਲੋਰੀਡਾ ਵਿਚ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਉਸ ਦੀ ਬੌਡੀ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਪਾਇਆ ਗਿਆ ਹੈ। ਭਾਵੇਂਕਿ ਬੱਚੀ ਦੀ ਮਾਂ ਨੂੰ ਕੁਝ ਸਮਾਂ ਪਹਿਲਾਂ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਅਜਿਹੇ ਵਿਚ ਡਾਕਟਰ ਇਹ ਵੀ ਜਾਂਚ ਕਰ ਰਹੇ ਹਨ ਕੀ ਬੱਚੀ ਦੇ ਅੰਦਰ ਵੀ ਵੈਕਸੀਨ ਦੀ ਖੁਰਾਕ ਪਹੁੰਚੀ ਹੈ ਅਤੇ ਉਸ ਤੋਂ ਕੋਰੋਨਾ ਵਾਇਰਸ ਦਾ ਐਂਟੀਬੌਡੀ ਆਇਆ ਹੈ ਜਾਂ ਫਿਰ ਬੱਚੀ ਦੇ ਅੰਦਰ ਖੁਦ ਹੀ ਕੋਰੋਨਾ ਵਾਇਰਸ ਦਾ ਐਂਟੀਬੌਡੀ ਆਇਆ ਹੈ।
ਜਾਣਕਾਰੀ ਮੁਤਾਬਕ ਬੱਚੀ ਦੀ ਮਾਂ ਇਕ ਹੈਲਥ ਵਰਕਰ ਹੈ ਅਤੇ ਜਨਵਰੀ ਮਹੀਨੇ ਵਿਚ ਉਸ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ। ਉਸ ਸਮੇਂ ਉਹ 36 ਮਹੀਨੇ ਦੀ ਗਰਭਵਤੀ ਸੀ। ਮਾਂ ਦਾ ਇਲਾਜ ਕਰਨ ਵਾਲੇ ਡਾਕਟਰ ਪੌਲ ਗਿਲਬਰਡ ਅਤੇ ਚਡ ਰੂਡਨਿਕ ਨੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ। ਨਵਜੰਮੀ ਬੱਚੀ ਨੂੰ ਲੈ ਕੇ ਵਿਗਿਆਨੀਆਂ ਨੇ ਕਿਹਾ ਹੈ ਕਿ ਬੱਚੀ ਕੋਰੋਨਾ ਵਾਇਰਸ ਐਂਟੀਬੌਡੀ ਨਾਲ ਪੈਦਾ ਹੋਈ ਹੈ।
ਐਂਟੀਬੌਡੀ ਨਾਲ ਬੱਚੀ ਦੇ ਜਨਮ ਲੈਣ ਦੇ ਬਾਅਦ ਡਾਕਟਰ ਕਾਫੀ ਉਤਸ਼ਾਹਿਤ ਹਨ। ਉਹ ਇਕ ਨਵੀਂ ਥਿਓਰੀ 'ਤੇ ਕੰਮ ਕਰ ਰਹੇ ਹਨ। ਵਿਗਿਆਨੀਆਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਗਰਭਵਤੀ ਔਰਤਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇ ਤਾਂ ਆਉਣ ਵਾਲੀ ਪੀੜ੍ਹੀ ਕੋਰੋਨਾ ਕਵਚ ਨਾਲ ਪੈਦਾ ਹੋਵੇਗੀ ਮਤਲਬ ਜਿਹੜਾ ਵੀ ਬੱਚਾ ਪੈਦਾ ਹੋਵੇਗਾ ਉਸ ਅੰਦਰ ਕੋਰੋਨਾ ਵਾਇਰਸ ਦਾ ਐਂਟੀਬੌਡੀ ਮੌਜੂਦ ਹੋਵੇਗਾ।