ਗਰਮ ਹਵਾਵਾਂ ਨਾਲ ਹੋਰ ਭੜਕ ਗਈ ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ

by

ਵੈੱਬ ਡੈਸਕ (NRI MEDIA) : ਗਰਮ ਹਵਾਵਾਂ ਨਾਲ ਹੋਰ ਭੜਕ ਗਈ ਹੈ, ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ। ਵਿਗੜੇ ਹਾਲਾਤ ਨੂੰ ਦੇਖਦੇ ਹੋਏ ਸੋਮਵਾਰ ਨੂੰ ਦੇਸ਼ ਦੇ ਚਾਰ ਸੂਬਿਆਂ 'ਚ ਐਮਰਜੈਂਸੀ ਸਥਿਤੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ। ਇਨ੍ਹਾਂ ਖੇਤਰਾਂ ਤੋਂ ਸੈਲਾਨੀਆਂ ਤੋਂ ਇਲਾਵਾ ਅੱਗ ਬੁਝਾਉਣ 'ਚ ਲੱਗੇ ਫਾਇਰ ਬਿ੍ਗੇਡ ਦੇ ਦਸਤਿਆਂ ਨੂੰ ਵੀ ਵਾਪਸ ਪਰਤਣ ਲਈ ਕਿਹਾ ਗਿਆ ਹੈ।

40 ਡਿਗਰੀ ਸੈਲਸੀਅਸ ਤੋਂ ਉੱਪਰ ਦਾ ਤਾਪਮਾਨ ਤੇ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਹਵਾ ਕਾਰਨ ਵਿਕਟੋਰੀਆ ਸੂਬੇ ਦੇ ਪੂੁਰਬੀ ਗਿਪਸਲੈਂਡ ਤੋਂ 30 ਹਜ਼ਾਰ ਲੋਕਾਂ ਨੂੰ ਇਲਾਕਾ ਛੱਡਣ ਲਈ ਕਿਹਾ ਗਿਆ ਹੈ। ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਗ ਦੀ ਸਥਿਤੀ ਹੋਰ ਖ਼ਤਰਨਾਕ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। 

ਆਸਟ੍ਰੇਲੀਆ 'ਚ ਇਸ ਅੱਗ ਨਾਲ ਹੁਣ ਤਕ ਨੌ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਜ਼ਾਰਾਂ ਘਰ ਸੁਆਹ 'ਚ ਤਬਦੀਲ ਹੋ ਚੁੱਕੇ ਹਨ।