by simranofficial
ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ ) : ਸੀਰੀਜ਼ ਹਾਰਨ ਤੋਂ ਬਾਅਦ ਤੀਜੇ ਟੀ-20 ਮੈਚ 'ਚ ਆਸਟਰੇਲੀਆ ਨੇ ਭਾਰਤ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵੇਡ ਤੋਂ ਇਲਾਵਾ ਸਟੀਵਨ ਸਮਿੱਥ ਨੇ 24 ਅਤੇ ਗਲੈਨ ਮੈਕਸਵੈਲ ਨੇ 54 ਦੌੜਾਂ ਬਣਾਈਆਂ। ਵੇਡ ਨੇ 53 ਗੇਂਦਾਂ ਦੀ ਪਾਰੀ ਵਿਚ ਸੱਤ ਚੌਕੇ ਅਤੇ ਦੋ ਛੱਕੇ ਲਗਾਏ ਜਦੋਂਕਿ ਸਮਿੱਥ ਨੇ 23 ਗੇਂਦਾਂ 'ਚ ਇੱਕ ਚੌਕਾ ਲਾਇਆ।
ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਟੀਮ ਦੀ ਸ਼ੁਰੂਆਤ ਖਰਾਬ ਹੋਣ ਤੋਂ ਬਾਅਦ ਤਹਿ ਕੀਤੇ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 186 ਦੌੜਾਂ ਬਣਾਈਆਂ। ਵੇਡ ਨੇ ਸਭ ਤੋਂ ਜ਼ਿਆਦਾ 80 ਦੌੜਾਂ ਬਣਾਈਆਂ।ਕਪਤਾਨ ਐਰੋਨ ਫਿੰਚ ਮੈਚ ਦੀ ਬ੍ਰੇਕ ਤੋਂ ਬਾਅਦ ਟੀਮ ਵਿਚ ਵਾਪਸੀ ਕੀਤੀ ਪਰ ਉਹ ਖਾਤਾ ਨਹੀਂ ਖੋਲ੍ਹ ਸਕੇ। ਮੈਕਸਵੈਲ ਨੇ ਵੇਡ ਨਾਲ ਵਧੀਆ ਗੇਮ ਖੇਡੀ ਅਤੇ 36 ਗੇਂਦਾਂ ਵਿਚ ਤਿੰਨ ਚੌਕੇ ਅਤੇ ਹੋਰ ਛੱਕੇ ਮਾਰੇ। ਵੇਡ ਅਤੇ ਮੈਕਸਵੈਲ ਨੇ ਤੀਜੀ ਵਿਕਟ ਲਈ 53 ਗੇਂਦਾਂ ਵਿਚ 90 ਦੌੜਾਂ ਦੀ ਸਾਂਝੇਦਾਰੀ ਕੀਤੀ।