ਮੈਲਬੌਰਨ (ਦੇਵ ਇੰਦਰਜੀਤ)- ਅਫਗਾਨਿਸਤਾਨ ’ਚ ਤਾਲਿਬਾਨ ਦਾ ਰਾਜ ਆਉਣ ਦੇ ਨਾਲ ਹੀ ਔਰਤਾਂ ’ਤੇ ਅੱਤਿਆਚਾਰ ਸ਼ੁਰੂ ਹੋ ਗਏ ਹਨ। ਤਾਲਿਬਾਨ ਨੇ ਔਰਤਾਂ ਦੇ ਖੇਡਾਂ ’ਚ ਸ਼ਾਮਲ ਹੋਣ ’ਤੇ ਰੋਕ ਲਾ ਦਿੱਤੀ ਹੈ। ਤਾਲਿਬਾਨ ਦੇ ਸਲਾਹਕਾਰਾਂ ਦਾ ਮੰਨਣਾ ਹੈ ਕਿ ਇਸ ਨਾਲ ਔਰਤਾਂ ਦੇ ਸਰੀਰ ਦੀ ਨੁਮਾਇੰਸ਼ ਹੁੰਦੀ ਹੈ। ਤਾਲਿਬਾਨ ਦੀ ਇਸ ਖ਼ਿਲਾਫ਼ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਧਮਕੀ ਦਿੱਤੀ ਹੈ।
ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਜਦ ਤਕ ਉਹ ਅਫਗਾਨਿਸਤਾਨ ਦੀ ਪੁਰਸ਼ ਟੀਮ ਨਾਲ ਕ੍ਰਿਕਟ ਨਹੀਂ ਖੇਡਣਗੇ। ਦੱਸ ਦੇਈਏ, ਦੋਵੇਂ ਟੀਮਾਂ ਵਿਚਕਾਰ ਇਤਿਹਾਸਕ ਟੈਸਟ ਮੈਚ 27 ਨਵੰਬਰ ਤੋਂ 1 ਦਸੰਬਰ ਵਿਚਕਾਰ ਖੇਡਿਆ ਜਾਵੇਗਾ। ਦੋਵਾਂ ਦੇਸ਼ਾਂ ਵਿਚਕਾਰ ਇਹ ਪਹਿਲਾਂ ਟੈਸਟ ਮੈਚ ਹੋਵੇਗਾ। ਤਾਜ਼ਾ ਹਾਲਾਤ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਤੇ ਅਫਗਾਨਿਸਤਾਨ ਵਿਚਕਾਰ ਇਤਿਹਾਸਕ ਟੈਸਟ ਮੈਚ ਨਹੀਂ ਹੋਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਇਹ ਅਫਗਾਨਿਸਤਾਨ ਕ੍ਰਿਕਟ ਲਈ ਤਗੜਾ ਝਟਕਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਵਿਰੋਧ 'ਚ ਹੋਰ ਦੇਸ਼ ਵੀ ਅਫਗਾਨਿਸਤਾਨ ਨਾਲ ਖੇਡਣ ਨੂੰ ਇਨਕਾਰ ਕਰ ਸਕਦੇ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ ਆਪਣੀ ਪਹਿਲੀ ਮਹਿਲਾ ਰਾਸ਼ਟਰੀ ਟੀਮ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਤਾਲਿਬਾਨ ਦੇ ਆਉਣ ਤੋਂ ਬਾਅਦ ਅਜਿਹਾ ਸੰਭਵ ਨਹੀਂ ਲੱਗ ਰਿਹਾ ਹੈ।
ਪੁਰਸ਼ਾਂ ਦੇ ਹੀ ਕ੍ਰਿਕਟ ਖੇਡਣ ਦੇ ਪੱਖ ’ਚ ਤਾਲਿਬਾਨ
ਹਾਲ ਹੀ ’ਚ ਕਾਬੁਲ ’ਚ ਕਾਰਜਕਾਰੀ ਸਰਕਾਰ ਬਣਾਉਣ ਵਾਲੇ ਤਾਲਿਬਾਨ ਦੇ ਸਲਾਹਕਾਰਾਂ ਨੇ ਇਤਿਹਾਸਕ ਟੈਸਟ ਮੈਚ ਦੇ ਨਾਲ-ਨਾਲ ਆਉਣ ਵਾਲੀ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਦੇ ਦੌਰੇ ’ਤੇ ਦੇਸ਼ ਦੀ ਪੁਰਸ਼ ਕ੍ਰਿਕਟ ਟੀਮ ਨੂੰ ਆਪਣਾ ਸਮਰਥਨ ਦੇਣ ਦੀ ਪੁਸ਼ਟੀ ਕੀਤੀ। ਨਾਲ ਹੀ, ਜਦੋਂ ਖੇਡ ਆਯੋਜਨਾਂ ’ਚ ਹਿੱਸਾ ਲੈਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਅਫਗਾਨਿਸਤਾਨ ਦੀ ਔਰਤਾਂ ਦੀ ਆਜ਼ਾਦੀ ਖੋਹ ਲਈ ਹੈ।