ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਵਲੋਂ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਅਸਥਾਈ ਵੀਜ਼ਾ ਜਾਰੀ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਦੇਸ਼ 'ਚ ਤਿੰਨ ਸਾਲਾਂ ਲਈ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਆਸਟ੍ਰੇਲੀਆਈ ਸਰਕਾਰ ਨੇ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਦੇ ਫ਼ੌਜੀ ਹਮਲੇ ਤੋਂ ਭੱਜਣ ਲਈ ਮਜ਼ਬੂਰ ਹੋਏ ਯੂਕ੍ਰੇਨੀਅਨਾਂ ਦੀ ਮਦਦ ਲਈ, ਅਸੀਂ ਆਸਟ੍ਰੇਲੀਆ ਵਿੱਚ ਆਉਣ ਵਾਲੇ ਯੂਕ੍ਰੇਨੀਅਨ ਲੋਕਾਂ ਨੂੰ ਇੱਕ ਅਸਥਾਈ ਮਾਨਵਤਾਵਾਦੀ ਵੀਜ਼ਾ ਵੀ ਉਪਲਬਧ ਕਰਾਵਾਂਗੇ।
ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਇਨ੍ਹਾਂ ਵੀਜ਼ਾ ਵਾਲੇ 600 ਤੋਂ ਵੱਧ ਯੂਕ੍ਰੇਨੀਅਨ ਦੇਸ਼ ਆ ਚੁੱਕੇ ਹਨ ਅਤੇ ਹੋਰ ਵੀ ਹਰ ਰੋਜ਼ ਆ ਰਹੇ ਹਨ। ਸਰਕਾਰ ਮੁਤਾਬਕ ਇਹ ਯੂਕ੍ਰੇਨ-ਆਸਟ੍ਰੇਲੀਅਨ ਭਾਈਚਾਰੇ ਨਾਲ ਕੰਮ ਕਰਨਾ ਜਾਰੀ ਰੱਖੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯੂਕ੍ਰੇਨ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਰਹਿਣ ਦੌਰਾਨ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅਨੁਸਾਰ ਟੀਚਾ ਡੋਨਬਾਸ ਦੇ ਲੋਕਾਂ ਦੀ ਰੱਖਿਆ ਕਰਨਾ ਹੈ, ਜਿਨ੍ਹਾਂ ਨੂੰ ਅੱਠ ਸਾਲਾਂ ਤੋਂ ਕੀਵ ਸ਼ਾਸਨ ਦੁਆਰਾ ਦੁਰਵਿਵਹਾਰ, ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ ਹੈ। ਰੂਸੀ ਰਾਸ਼ਟਰੀ ਰੱਖਿਆ ਨਿਯੰਤਰਣ ਕੇਂਦਰ ਦੇ ਮੁਖੀ, ਮਿਖਾਇਲ ਮਿਜ਼ਿਨਸੇਵ ਨੇ ਕਿਹਾ ਕਿ ਯੂਕ੍ਰੇਨ ਵਿੱਚ 2.7 ਮਿਲੀਅਨ ਤੋਂ ਵੱਧ ਲੋਕ ਹਨ ਜੋ ਰੂਸ ਨੂੰ ਛੱਡਣਾ ਚਾਹੁੰਦੇ ਹਨ।