ਵਡਾਲਾ ਕਲਾਂ : ਪਿੰਡ ਔਜਲਾ ਦੇ ਧਾਰਮਿਕ ਅਸਥਾਨ ਡੇਰਾ ਬਾਬਾ ਸਿ¤ਧ ਵਜੀਰ ਵਿਖੇ 40 ਮੁਕਤਿਆਂ ਦੀ ਯਾਦ 'ਚ ਮਾਘੀ ਦਾ ਪਵਿ¤ਤਰ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਮੇਲੇ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਕ ਦੀਵਾਨ ਸਜਾਏ ਗਏ। ਜਿਨ੍ਹਾਂ ਵਿਚ ਵੱਖ ਵੱਖ ਰਾਗੀ ਢਾਡੀ ਤੇ ਕਵੀਸ਼ਰੀ ਜੱਥਿਆ ਨੇ ਸੰਗਤ ਨੂੰ ਗੁਰਬਾਣੀ ਇਤਿਹਾਸ ਨਾਲ ਜੋÎੜਿਆ। ਇਸ ਮੌਕੇ ਤੇ ਸ਼ਾਮ ਸਮੇਂ ਪੰਜਾਬ ਪੱਧਰ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ ਜਿਨਾਂ ਵਿਚ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਗੌਰਵ ਮਾਛੀਵਾੜਾ ਤੇ ਧਰਮਿੰਦਰ ਦੇ ਵਿਚਕਾਰ ਕਰਵਾਈ ਗਈ ਜੋ ਲੰਬੀ ਜੱਦੋ ਜ਼ਹਿਦ ਤੋਂ ਬਾਅਦ ਬਰਾਬਰੀ ਤੇ ਖਤਮ ਹੋਈ।
ਪ੍ਰਬੰਧਕਾਂ ਵਲੋ ਜੇਤੂ ਪਹਿਲਵਾਨ ਨੂੰ ਦਿੱਤਾ ਜਾਣ ਵਾਲਾ ਮੋਟਰਸਾਈਕਲ ਤੇ ਇਨਾਮੀ ਰਾਸ਼ੀ ਦੋਹਾਂ ਪਹਿਲਵਾਨਾਂ ਵਿਚਕਾਰ ਵੰਡ ਦਿੱਤੀ ਗਈ।ਖੇਡ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਮਾਰਕੀਟ ਕਪੂਰਥਲਾ ਦੇ ਚੈਅਰਮੈਨ ਅਵਤਾਰ ਸਿੰਘ ਔਜਲਾ, ਰਣਜੀਤ ਸਿੰਘ ਜੀਤਾ, ਮਨਜੀਤ ਸਿੰਘ ਉਪਲ ਨੇ ਪਹਿਲਵਾਨਾਂ ਦੀ ਹੌਸਲ ਅਫਸਾਈ ਕੀਤੀ ਤੇ ਕਿਹਾ ਕਿ ਅਜਿਹੇ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਵੱਧ ਚੜ੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ।