ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਭੈਣ ਨਾਲ ਦੋਸਤੀ ਕਰਨ ਤੋਂ ਗੁੱਸੇ ਹੋਏ 2 ਭਰਾਵਾਂ ਨੇ ਇੱਕ ਨੌਜਵਾਨ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਜਦੋ ਨੌਜਵਾਨ 'ਤੇ ਹਮਲਾ ਕੀਤਾ ਗਿਆ, ਉਦੋਂ ਉਸ ਦਾ ਚਚੇਰਾ ਭਰਾ ਵੀ ਨਾਲ ਸੀ। ਜਿਨ੍ਹਾਂ ਨੇ ਉਸ ਨੂੰ ਵੀ ਨਹੀ ਬਖ਼ਸ਼ਿਆ ਤੇ ਉਸ ਨੂੰ ਵੀ ਗੰਭੀਰ ਜਖ਼ਮੀ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਖ਼ਾਲਸਾ ਕਾਲਜ਼ ਕੋਲ ਲੈ ਕੇ ਵਾਪਸ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਆ ਰਿਹਾ ਸੀ। ਜਿਵੇਂ ਹੀ ਉਹ ਸ਼ਕਤੀ ਸਦਨ ਕੋਲ ਪਹੁੰਚੇ ਤਾਂ ਮਹੇਸ਼ ਤੇ ਉਸ ਦੇ ਭਰਾ ਕਾਰਤਿਕ ਨੇ ਦੋਵਾਂ ਭਰਾਵਾਂ ਸੰਦੀਪ ਤੇ ਦੀਪਕ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ । ਦੋਵਾਂ ਨਾਲ ਬੁਰੀ ਤਰਾਂ ਕੁੱਟਮਾਰ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
by jaskamal