by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਹਿੰਦੂਆਂ 'ਤੇ ਲਗਾਤਾਰ ਅੱਤਿਆਚਾਰ ਹੋ ਰਿਹਾ ਹੈ। ਇਹ ਮਾਮਲਾ ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਦਾ ਹੈ । ਕੁੜੀ ਦੇ ਮਾਪਿਆਂ ਨੇ ਕਿਹਾ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ। ਪਾਕਿਸਤਾਨ ਵਿੱਚ 15 ਦਿਨਾਂ ਦੇ ਅੰਦਰ ਇਹ ਛੋਡਹਿ ਘਟਨਾ ਹੈ। ਦੱਸਿਆ ਜਾ ਰਿਹਾ ਹੈ ਕੁੜੀ ਨੂੰ ਉਸ ਸਮੇ ਅਗਵਾ ਕਰ ਲਿਆ ਗਿਆ ਜਦੋ ਉਹ ਘਰ ਜਾ ਰਹੀ ਸੀ ਤਾਂ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 3 ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਇਸਲਾਮ ਕਬੂਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਗਵਾ ਹੋਇਆ ਕੁੜੀਆਂ ਦੇ ਮਾਪਿਆਂ ਨੇ ਕਿਹਾ ਹੈਦਰਾਬਾਦ ਦੇ ਫਤਿਹ ਚੋਕ ਇਲਾਕੇ ਤੋਂ ਉਸ ਸਮੇ ਅਗਵਾ ਕਰ ਲਿਆ ਗਿਆ। ਜਦੋ ਉਹ ਘਰ ਪਰਤ ਰਹੀ ਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਫਿਲਹਾਲ ਅਗਵਾ ਕੁੜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇ ਤੋਂ ਪਾਕਿਸਤਾਨ 'ਚ ਹਿੰਦੂਆਂ ਤੇ ਅੱਤਿਆਚਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ।