ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੇ ਰਾਮ ਦਰਬਾਰ 'ਚ ਪਾਣੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ASI ਵਲੋਂ ਆਪਣੇ ਛੋਟੇ ਭਰਾ ਤੇ ਉਸ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਅਦਾਲਤ ਨੇ ASI ਹਰਸਰੂਪ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਨਾਲ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ।
ਇਸ ਮਾਮਲੇ 'ਚ ਵਧੀਕ ਸੈਸ਼ਨ ਜੱਜ ਰਾਜੀਵ ਕੇ ਬੇਰੀ ਦੀ ਅਦਾਲਤ ਨੇ ASI ਨੂੰ ਦੋਸ਼ੀ ਠਹਿਰਾਇਆ ਸੀ । ਇਹ ਮਾਮਲਾ 22 ਜੂਨ 2021 ਦਾ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਪੰਜਾਬ ਪੁਲਿਸ 'ਚ ਤਾਇਨਾਤ ASI ਤੇ ਉਸ ਦਾ ਛੋਟਾ ਭਰਾ ਪ੍ਰੇਮ ਗਿਆਨ ਰਾਮ ਦਰਬਾਰ 'ਚ ਰਹਿੰਦੇ ਹਨ। ASI ਹਰਸਰੂਪ ਸਿੰਘ ਗਰਾਉਂਡ ਫਲੋਰ ਤੇ ਪਰਿਵਾਰ ਸਮੇਤ ਰਹਿੰਦਾ ਸੀ ਜਦੋ ਕਿ ਛੋਟਾ ਭਰਾ ਪ੍ਰੇਮ ਆਪਣੇ ਪਰਿਵਾਰ ਨਾਲ ਪਹਿਲੀ ਮੰਜਿਲ 'ਤੇ ਰਹਿੰਦਾ ਸੀ। ਦੱਸਿਆ ਜਾ ਰਿਹਾ ਦੋਵਾਂ ਭਰਾਵਾਂ ਵਿੱਚ ਬਿਜਲੀ ਤੇ ਪਾਣੀ ਦੇ ਬਿਲਾਂ ਦੀ ਵੰਡ ਨੂੰ ਲੈ ਕੇ ਲੜਾਈ ਹੋਈ ਸੀ। ਘਟਨਾ ਵਾਲੇ ਦਿਨ ASI ਨੇ ਗੁੱਸੇ 'ਚ ਪਹਿਲੀ ਮੰਜਿਲ 'ਤੇ ਜਾ ਕੇ ਰਾਤ ਦਾ ਖਾਣਾ ਖਾ ਰਹੇ ਛੋਟੇ ਭਰਾ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋ ਪ੍ਰੇਮ ਦੀ ਪਤਨੀ ਦਿਵਿਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ । ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
by jaskamal