by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦੇ ਥਾਣਾ ’ਚ ਤਾਇਨਾਤ ਏ. ਐੱਸ. ਆਈ. ਗੁਰਨਾਮ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਦੀ ਲਾਸ਼ ਘਰ ;ਚੋਂ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਹੁਸ਼ਿਆਰਪੁਰ ਪੁਲਿਸ ਨੇ ਕੋਟਾ ਤੋਂ 21 ਸਾਲ ਦੇ ਨੌਜਵਾਨ ਹਰਨੂਰ ਨੂੰ ਭਾਰੀ ਮਾਤਰਾ ’ਚ ਅਫ਼ੀਮ ਨਾਲ ਕਾਬੂ ਕੀਤਾ ਸੀ। ਜਦੋਂ ਹਰਨੂਰ ਦੇ ਪਰਿਵਾਰਕ ਮੈਂਬਰਾਂ ਇਸ ਦੀ ਕੜੀ ਜੋੜੀ ਗਈ ਤਾਂ ਹੁਸ਼ਿਆਰਪੁਰ ਦੇ ਸੀ. ਆਈ. ਏ. ਸਟਾਫ਼ ਦੇ ਮੈਂਬਰਾਂ ਸਮੇਤ 12 ਦੇ ਕਰੀਬ ਮੁਲਾਜ਼ਮਾਂ ਖ਼ਿਲਾਫ਼ FIR ਕੀਤੀ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।