ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਥਾਣਾ ਕੋਟਲੀ ਸੂਰਤ ਵਿਖੇ ਤਾਇਨਾਤ ASI ਨੂੰ ਪੁਲਿਸ ਨੇ 3 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਦਿਨੀਂ ASI ਜੋਗਿੰਦਰ ਸਿੰਘ ਨੇ ਇੱਕ ਮਾਮਲੇ ਦੀ ਕਾਰਵਾਈ ਕਰਵਾਉਣ ਲਈ ਨੌਜਵਾਨ ਦੇ ਪਰਿਵਾਰ ਕੋਲੋਂ 3 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਜਿਸ ਤੋਂ ਬਾਅਦ ਆਪ ਪਾਰਟੀ ਦੇ ਆਗੂ ਗੁਰਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ASI ਨੂੰ ਕਾਬੂ ਕੀਤਾ ਸੀ ।
ਫਿਲਹਾਲ ਪੁਲਿਸ ਵਲੋਂ ASI ਜੋਗਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਦਰਜ਼ ਹੋਣ ਤੋਂ ਬਾਅਦ ASI ਜੋਗਿੰਦਰ ਸਿੰਘ ਫਰਾਰ ਸੀ ਪਰ ਪੁਲਿਸ ਨੇ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਪਿੰਡ ਫੱਤੂਪੁਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਮੁੰਡੇ ਦੀ ਹਾਈ ਕੋਰਟ 'ਚ ਇੱਕ ਮਾਮਲੇ 'ਚ ਜ਼ਮਾਨਤ ਹੋ ਗਈ ਸੀ। ਜਿਸ ਦੀ ਤਫਤੀਸ਼ ਕਰਵਾਉਣ ਲਈ ASI ਨੇ 3000 ਰੁਪਏ ਦੀ ਰਿਸ਼ਵਤ ਲਈ ਸੀ।