ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ‘ਤੇ ਲੜੀਵਾਰ ਧਰਨਾ 244 ਵੇਂ ਦਿਨ ਵੀ ਵਿੱਚ ਦਾਖ਼ਲ
ਬੁਢਲਾਡਾ ( ਕਰਨ) - ਸੰਯੁਕਤ ਕਿਸਾਨ ਮੋਰਚਾ ਵੱਲੋਂ ਆਰੰਭੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ 244 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ।
ਅੱਜ ਦੇ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਜਥੇ. ਜਵਾਲਾ ਸਿੰਘ ਗੁਰਨੇ ਖੁਰਦ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਦੇਵ ਦਾਸ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਮਿੱਠੂ ਸਿੰਘ ਅਹਿਮਦਪੁਰ , ਰੂਪ ਸਿੰਘ ਗੁਰਨੇ ਕਲਾਂ ਨੇ ਸੰਬੋਧਨ ਕੀਤਾ ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਅੰਦੋਲਨ ਦਾ ਸੰਘਰਸ਼ ਇਤਿਹਾਸਿਕ ਅਤੇ ਕੲੀ ਪੱਖਾਂ ਤੋਂ ਮਹੱਤਵਪੂਰਨ ਹੈ। ਇਹ ਅੰਦੋਲਨ ਦੇਸ਼ ਅਤੇ ਦੁਨੀਆਂ ਨੂੰ ਨਵਾਂ ਰਾਹ ਦਿਖਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਭਾਰਤ ਦੇਸ਼ ਵਿਕਾਸਸ਼ੀਲ ਦੇਸ਼ਾਂ ਵਿੱਚੋਂ ਥੱਲੇ ਡਿੱਗਕੇ ਪੱਛੜੇ ਮੁਲਕਾਂ ਵਿੱਚ ਆ ਗਿਆ ਹੈ। ਇਸ ਲਈ ਮੁੱਖ ਰੂਪ ਵਿੱਚ ਜਿੰਮੇਵਾਰ ਮੋਦੀ ਸਰਕਾਰ ਹੈ।
ਆਗੂਆਂ ਨੇ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਅਤੇ ਜਮਹੂਰੀਅਤ ਵਾਲੇ ਦੇਸ਼ ਵਿੱਚ ਮੋਦੀ ਅਤੇ ਇਸਦੀ ਪਾਰਟੀ ਤਾਨਾਸ਼ਾਹੀ ਨਾਲ ਸ਼ਾਸਨ ਕਰਨ ਦੇ ਰਾਹ ਤੁਰੀ ਹੋਈ ਹੈ , ਜੋ ਕਿ ਬਹੁਤ ਜਿਆਦਾ ਖਤਰਨਾਕ ਰੁਝਾਨ ਹੈ।
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹਾਕਮ ਸਿੰਘ ਗੁਰਨੇ ਕਲਾਂ , ਭੂਰਾ ਸਿੰਘ ਅਹਿਮਦਪੁਰ , ਅੰਗਰੇਜ਼ ਸਿੰਘ ਗੁਰਨੇ ਕਲਾਂ , ਸੁੱਖੀ ਸਿੰਘ ਗੁਰਨੇ ਖੁਰਦ , ਬਸੰਤ ਸਿੰਘ ਸਹਾਰਨਾ , ਨੰਬਰਦਾਰ ਜੀਤ ਸਿੰਘ ਗੁਰਨੇ ਕਲਾਂ , ਮਿੱਠੂ ਸਿੰਘ ਔਲਖ ਆਦਿ ਨੇ ਵੀ ਸੰਬੋਧਨ ਕੀਤਾ ।