by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਚੋਣ ਅਖਾੜਾ ਵੀ ਭੱਖਦਾ ਨਜ਼ਰ ਆ ਰਿਹਾ ਹੈ। ਜਿੱਥੇ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਚ ਰੈਲੀਆਂ ਕਰਨ ਜਾ ਰਹ ਰਹੇ ਹਨ, ਉੱਥੇ ਹੀ ਚੋਣ ਪ੍ਰਚਾਰ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਤੇ ਉਨ੍ਹਾਂ ਦੀ ਬੇਟੀ ਹਰਸ਼ਿਤਾ ਕੇਜਰੀਵਾਲ ਵੀ ਮੈਦਾਨ 'ਚ ਉਤਰ ਰਹੀਆਂ ਹਨ। ਪਤਨੀ ਸੁਨੀਤਾ ਕੇਜਰੀਵਾਲ ਤੇ ਬੇਟੀ ਧੂਰੀ 'ਚ ਭਗਵੰਤ ਮਾਨ ਦੀ ਜਨ ਸਭਾ 'ਚ ਸ਼ਾਮਲ ਹੋਣਗੇ।
ਪੰਜਾਬ 'ਚ ਹੋਣ ਵਾਲੀਆਂ ਚੋਣਾਂ 'ਚ ਔਰਤਾਂ ਦੀ ਅਹਿਮ ਭੂਮਿਕਾ ਹੈ। ਇਸ ਵਾਰ ਕੁੱਲ 2.12 ਕਰੋੜ ਵੋਟਰ ਵੋਟ ਪਾਉਣਗੇ। ਇਨ੍ਹਾਂ 'ਚੋਂ 10086514 ਮਹਿਲਾ ਵੋਟਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ 'ਚ 78.14 ਫੀਸਦੀ ਔਰਤਾਂ ਨੇ ਆਪਣੀ ਵੋਟ ਪਾਈ ਸੀ, ਜੋ ਮਰਦਾਂ ਨਾਲੋਂ 1.45 ਫੀਸਦੀ ਵੱਧ ਸੀ।