by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਮਾਨ ਨੂੰ ਜਲੰਧਰ ਦੇ ਦਿੱਲੀ ਏਅਰਪੋਰਟ ਲਈ ਪੰਜਾਬ ਸਰਕਾਰ ਦੀ ਸਰਕਾਰੀ ਵੋਲਵੋ ਬੱਸ ਨੂੰ ਹਰੀ ਝੰਡੀ ਦੇਣਗੇ। ਦਿੱਲੀ ਤੋਂ ਆਈ ਟੀਮ ਕੇਜਰੀਵਾਲ ਨੇ ਕਮਾਨ ਸੰਭਾਲ ਲਈ ਹੈ।
ਬੱਸ ਸਟੈਂਡ ਤੋਂ ਲੈ ਕੇ ਆਦਮਪੁਰ ਏਅਰਪੋਰਟ ਤੱਕ 300 ਫਲੈਕਸ ਬੋਰਡ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਤਸਵੀਰ ਤੋਂ ਇਲਾਵਾ ਕਿਸੇ ਦੀ ਤਸਵੀਰ ਨਹੀਂ ਲਗਾਈ ਗਈ ਹੈ। ਜਲੰਧਰ ਬੱਸ ਸਟੈਂਡ ਦੇ ਅੰਦਰ ਇਕ ਵੱਡੀ ਸਟੇਜ ਤਿਆਰ ਕੀਤੀ ਗਈ ਹੈ, ਜਿਸ 'ਤੇ ਕੇਜਰੀਵਾਲ, ਭਗਵੰਤ ਮਾਨ, ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਬੈਠਣਗੇ।