ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਮਾਂ-ਬਾਪ ਖੁਦ ਪਹਿਲਾਂ ਬੱਚੇ ਨੂੰ ਇਸ ਦੀ ਆਦਤ ਪਾ ਦਿੰਦੇ ਹਨ, ਬਾਅਦ ’ਚ ਪ੍ਰੇਸ਼ਾਨ ਹੁੰਦੇ ਹਨ। ਜੇਕਰ ਤੁਹਾਡਾ ਬੱਚਾ ਵੀ ਸਾਰਾ ਦਿਨ ਮੋਬਾਇਲ ਨਾਲ ਚਿਪਕਿਆ ਰਹਿੰਦਾ ਹੈ ਤਾਂ ਇਥੇ ਦੱਸੇ ਜਾ ਰਹੇ ਟਿਪਸ ਨਾਲ ਤੁਸੀਂ ਉਸ ਨੂੰ ਮੋਬਾਈਲ ਤੋਂ ਦੂਰ ਰੱਖ ਸਕਦੇ ਹੋ
ਆਊਟਡੋਰ ਖੇਡਾਂ ਲਈ ਕਰੋ ਪ੍ਰੇਰਿਤ
ਕੋਰੋਨਾ ਕਾਲ ਦੌਰਾਨ ਪੜ੍ਹਾਈ ਵੀ ਮੋਬਾਈਲ ’ਤੇ ਹੋਣ ਕਾਰਨ ਬੱਚੇ ਮੋਬਾਇਲਦੇ ਆਦੀ ਹੋ ਗਏ ਹਨ। ਆਊਟਡੋਰ ਖੇਡਾਂ ਪ੍ਰਤੀ ਵੀ ਉਨ੍ਹਾਂ ਦੀ ਰੁਚੀ ਘੱਟ ਹੋ ਗਈ ਹੈ। ਹੁਣ ਕੋਰੋਨਾ ਪਾਬੰਦੀਆਂ ਹਟਣ ਨਾਲ ਬੱਚਿਆਂ ਨੂੰ ਬਾਹਰ ਖੇਡਣ ਲਈ ਉਤਸ਼ਾਹਿਤ ਕਰੋ।
ਕਿਤਾਬਾਂ ਪ੍ਰਤੀ ਦਿਲਚਸਪੀ ਪੈਦਾ ਕਰੋ
ਬੱਚਿਆਂ ਦੇ ਮਾਨਸਿਕ ਵਿਕਾਸ ਲਈ ਹੁਣ ਵੀ ਕਿਤਾਬਾਂ ਸਭ ਤੋਂ ਚੰਗਾ ਸੋਮਾ ਹੈ। ਮੋਬਾਇਲ ਦੀ ਆਦਲਤ ਛੁਡਵਾਉਣ ਲਈ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਲਈ ਪ੍ਰੇਰਿਤ ਕਰੋ। ਉਨ੍ਹਾਂ ਨੂੰ ਕਿਤਾਬਾਂ ਦਾ ਮਹੱਤਵ ਦੱਸੋ ਅਤੇ ਖੁਦ ਉਨ੍ਹਾਂ ਨੂੰ ਚੰਗੀਆਂ ਪੁਸਤਕਾਂ ਲਿਆ ਕੇ ਦਿਓ।
ਘਰ ਦੇ ਕੰਮਾਂ ’ਚ ਮਦਦ ਲਓ
ਮੋਬਾਇਲ ਦੀ ਵਰਤੋਂ ਉਦੋਂ ਵੱਧ ਕੀਤੀ ਜਾਂਦੀ ਹੈ, ਜਦੋਂ ਤੁਸੀਂ ਫ੍ਰੀ ਹੁੰਦੇ ਹਨ। ਇਸ ਲਈ ਬੱਚਾ ਘਰ ’ਚ ਹੋਵੇ ਤਾਂ ਘਰ ਦੇ ਛੋਟੇ-ਛੋਟੇ ਕੰਮਾਂ ’ਚ ਉਸ ਦੀ ਮਦਦ ਲਓ। ਪੌਦਿਆਂ ਨੂੰ ਪਾਣੀ ਦੇਣਾ, ਕੱਪੜੇ ਸੁੱਕਣੇ ਪਾਉਣਾ, ਸੁੱਕੇ ਕੱਪੜੇ ਉਤਾਰਨਾ ਜਾਂ ਉਸ ਦੀ ਰੁਚੀ ਅਨੁਸਾਰ ਕਿਚਨ ਦੇ ਕੰਮਾਂ ’ਚ ਉਨ੍ਹਾਂ ਦੀ ਮਦਦ ਲਓ।
ਕੁਦਰਤ ਨਾਲ ਕਰਾਓ ਦੋਸਤੀ
ਸ਼ੁਰੂ ਤੋਂ ਹੀ ਬੱਚੇ ਦੀ ਕੁਦਰਤ ਨਾਲ ਦੋਸਤੀ ਕਰਾਓ। ਉਸ ਨੂੰ ਜੰਗਲਾਂ, ਪਹਾੜਾਂ ਤੋਂ ਇਲਾਵਾ ਆਲੇ-ਦੁਆਲੇ ਘੁੰਮਣ ਵਾਲੇ ਜਾਨਵਰਾਂ ਅਤੇ ਪੰਛੀਆਂ ਦੇ ਬਾਰੇ ’ਚ ਜਾਣਕਾਰੀ ਦਿਓ। ਇਸ ਨਾਲ ਸਬੰਧਤ ਕਿਤਾਬਾਂ ਉਸ ਨੂੰ ਗਿਫਟ ਦਿਓ। ਸੰਭਵ ਹੋਵੇ ਤਾਂ ਉਸ ਨੂੰ ਘਰ ਦੇ ਆਲੇ-ਦੁਆਲੇ ਦੇ ਪਾਰਕ ਜਾਂ ਤਾਲਾਬ ’ਤੇ ਜ਼ਰੂਰ ਲੈ ਕੇ ਜਾਓ।