by
ਚੰਡੀਗ੍ਹੜ (ਐਨ.ਆਰ.ਆਈ.ਮੀਡਿਆ) : ਗ੍ਰਹਿ ਮੰਤਰਾਲਾ ਨੇ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਪ੍ਰੀਖਿਆਵਾਂ ਆਯੋਜਿਤ ਕਰਵਾਉਣ ਦੀ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ।
ਬਿਆਨ 'ਚ ਮੰਤਰਾਲਾ ਨੇ ਕਿਹਾ, ''ਪ੍ਰੀਖਿਆਵਾਂ ਦੇ ਸੰਬੰਧ 'ਚ ਯੂ.ਜੀ.ਸੀ. ਅਤੇ ਯੂਨੀਵਰਸਿਟੀਆਂ ਦੇ ਅਕਾਦਮਿਕ ਕੈਲੇਂਡਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਮਨਜ਼ੂਰ ਮਾਣਕ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਮੁਤਾਬਕ ਸਾਲਾਨਾ ਪ੍ਰੀਖਿਆਵਾਂ ਲਾਜ਼ਮੀ ਰੂਪ ਨਾਲ ਆਯੋਜਿਤ ਕਰਵਾਈ ਜਾਣੀ ਹੈ।'' ਕੋਰੋਨਾ ਵਾਇਰਸ ਮਹਾਮਾਰੀ ਨੂੰ ਕਾਬੂ ਕਰਣ ਲਈ ਦੇਸ਼ 'ਚ 25 ਮਾਰਚ ਤੋਂ ਲਾਕਡਾਊਨ ਲਾਗੂ ਕੀਤਾ ਗਿਆ ਸੀ।
ਦੱਸ ਦਈਏ ਕਿ ਦੇਸ਼ 'ਚ ਅਨਲਾਕ ਪੜਾਅਵਾਂ ਦੌਰਾਨ ਬਲਾਕ ਕੀਤੇ ਇਲਾਕਿਆਂ ਨੂੰ ਛੱਡ ਕੇ ਸਾਰੇ ਇਲਾਕਿਆਂ 'ਚ ਕਈ ਗਤੀਵਿਧੀਆਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਸੰਸਥਾਵਾਂ ਦਾ ਰੈਗੂਲਰ ਸੰਚਾਲਨ ਸ਼ੁਰੂ ਨਹੀਂ ਹੋਇਆ ਹੈ।