by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸਮਾਣਾ ਦੇ ਪਿੰਡ ਰੰਧਾਵਾ ਵਿਖੇ ਦੇਸ਼ ਦੀ ਰੱਖਿਆ ਕਰਦੇ ਹੋਏ ਅਸਾਮ 'ਚ ਪੰਜਾਬ ਦਾ ਫੋਜੀ ਸਹਿਜਪਾਲ ਸਿੰਘ ਸ਼ਹੀਦ ਹੋ ਗਿਆ। ਦੱਸਿਆ ਜਾ ਰਿਹਾ ਸ਼ਹੀਦ ਸਹਿਜਪਾਲ ਸਿੰਘ 25 ਸਾਲ 2015 'ਚ ਭਾਰਤੀ ਫੋਜ ਵਿੱਚ ਭਰਤੀ ਹੋਇਆ ਸੀ ।ਸ਼ਹੀਦ ਸਹਿਜਪਾਲ ਦਾ ਛੋਟਾ ਭਰਾ ਵੀ ਭਾਰਤੀ ਫੋਜ 'ਚ ਤਾਇਨਾਤ ਹੈ। ਸਹਿਜਪਾਲ ਸਿੰਘ ਦੀ ਸ਼ਹੀਦ ਦੀ ਸੂਚਨਾ ਮਿਲਣ 'ਤੇ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ, ਜਦਕਿ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਵਿਧਾਇਕ ਚੇਤਨ ਸਿੰਘ ਨੇ ਸ਼ਹੀਦ ਦੇ ਘਰ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਇਹ ਫੋਜੀ ਜਵਾਨ ਦੇਸ਼ ਲਈ ਸ਼ਹੀਦ ਹੋਇਆ ਹੈ। ਅੱਜ ਪੂਰੇ ਪੰਜਾਬ ਨੂੰ ਇਹ ਸ਼ਹੀਦ ਫੋਜੀ 'ਤੇ ਮਾਣ ਹੈ ।