by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਲਗੱਡੀ ਹੇਠਾਂ ਆਉਣ ਕਾਰਨ 6 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਅਧਿਕਾਰੀਆਂ ਅਨੁਸਾਰ ਮਜ਼ਦੂਰਾਂ ਨੇ ਭਾਰੀ ਮੀਂਹ ਤੋਂ ਬਚਣ ਲਈ ਖੜ੍ਹੀ ਮਾਲਗੱਡੀ ਹੇਠਾਂ ਆਸਰਾ ਲਿਆ ਸੀ। ਇਸ ਦੌਰਾਨ ਅਚਾਨਕ ਬਿਨਾਂ ਇੰਜਨ ਤੋਂ ਰੇਲਗੱਡੀ ਚੱਲ ਪਈ ਤੇ ਮਜ਼ਦੂਰਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਮਜ਼ਦੂਰ ਰੇਲ ਪਟੜੀ ਤੇ ਕੰਮ ਕਰ ਰਹੇ ਸਨ। ਅਚਾਨਕ ਭਾਰੀ ਮੀਂਹ ਪੈਣ ਲੱਗ ਗਿਆ , ਸਾਰੇ ਮਜ਼ਦੂਰ ਮੀਂਹ ਤੋਂ ਬਚਣ ਲਈ ਪਟੜੀ 'ਤੇ ਖੜ੍ਹੀ ਰੇਲਗੱਡੀ ਹੇਠਾਂ ਚਲੇ ਗਏ ।ਜਿਸ ਵਿੱਚ ਇੰਜਨ ਨਹੀ ਸੀ, ਫਿਰ ਵੀ ਪਤਾ ਨਹੀ ਇਹ ਹਾਦਸਾ ਕਿਵੇਂ ਵਾਪਰ ਗਿਆ। ਇਸ ਹਾਦਸੇ ਦੌਰਾਨ 6 ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋ ਗਈ ,ਜਦਕਿ ਕਈ ਕਈ ਲੋਕ ਜਖ਼ਮੀ ਹੋ ਗਏ ।ਜਖ਼ਮੀਆਂ ਨੂੰ ਮੌਕੇ 'ਤੇ ਹੀ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ।