by vikramsehajpal
ਗਾਜੀਪੁਰ(ਦੇਵ ਇੰਦਰਜੀਤ ) : ਉਤਰ ਪ੍ਰਦੇਸ਼ ਦੇ ਬਾਰਡਰ ’ਤੇ ਸ਼ੁੱਕਰਵਾਰ ਨੂੰ ਕਿਸਾਨ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਗਲਤਾਨ ਸਿੰਘ ਪਵਾਰ (57) ਦੀ ਮੌਤ ਹੋ ਗਈ। ਉਹ ਜ਼ਿਲ੍ਹਾ ਬਾਗਪਤ ਦੇ ਪਿੰਡ ਭਗਵਾਨਪੁਰ ਨੱਗਲ ਦੇ ਰਹਿਣ ਵਾਲੇ ਸਨ। ਕਿਸਾਨ ਗਲਤਾਨ ਸਿੰਘ ਅੰਦੋਲਨ ’ਚ ਸ਼ੁਰੂ ਤੋਂ ਹੀ ਸ਼ਾਮਿਲ ਹੋ ਗਏ ਸਨ। ਮੌਤ ਦਾ ਕਾਰਨ ਹਾਲੇ ਪਤਾ ਨਹੀਂ ਚਲ ਸਕਿਆ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਤਬੀਅਤ ਖ਼ਰਾਬ ਹੋਣ ਕਾਰਨ ਗਲਤਾਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਾ ਬਣਦਾ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਕਰੀਬ 37 ਦਿਨਾਂ ਤੋਂ ਧਰਨੇ-ਮੁਜ਼ਾਹਰੇ ਜਾਰੀ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਹੁਣ ਤੱਕ 50 ਤੋਂ ਵੱਧ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ।