by vikramsehajpal
ਦਿੱਲੀ,(ਦੇਵ ਇੰਦਰਜੀਤ) :ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਾਰਗੁਜ਼ਾਰੀ ਮੈਂਬਰ ਬਲੌਰ ਸਿੰਘ ਸਪੁੱਤਰ ਭਾੜਾ ਸਿੰਘ ਜੋ ਕਿ ਕਿਸਾਨ ਅੰਦੋਲਨ ਦੌਰਾਨ ਵੱਧ ਚੜ੍ਹ ਕੇ ਅਪਣਾ ਯੋਗਦਾਨ ਪਾ ਰਹੇ ਸਨ।ਸਰਦੀ ਕਾਰਣ ਧਰਨੇ ਦੌਰਾਨ ਹੀ ਉਹ ਬਹੁਤ ਜ਼ਿਆਦਾ ਬੀਮਾਰ ਹੋ ਗਿਆ। ਬੀਮਾਰੀ ਦੀ ਹਾਲਤ ਉਨ੍ਹਾਂ ਨੂੰ, ਬਠਿੰਡਾ ਵਿਖੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਉਹ ਠੀਕ ਨਹੀਂ ਹੋ ਸਕਿਆ। ਅਖਿਰ, ਕੁਝ ਦਿਨਾਂ ਉਪਰੰਤ ਉਸ ਨੇ ਦਮ ਤੋੜ ਦਿੱਤਾ।ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਪਿੰਡ ਸੂਰਘੁਰੀ ਵਿਖੇ ਭਾਰੀ ਗਿਣਤੀ ’ਚ ਕਿਸਾਨ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਛਿੰਦਰਪਾਲ ਸਿੰਘ ਜੈਤੋ, ਜ਼ਿਲ੍ਹਾ ਮੀਤ ਪ੍ਰਧਾਨ ਨਿੱਛਤਰ ਸਿੰਘ, ਪ੍ਰੈੱਸ ਸਕੱਤਰ ਕਸ਼ਮੀਰ ਸਿੰਘ, ਬਲਾਕ ਪ੍ਰਧਾਨ ਮੈਜਰ ਸਿੰਘ ਬਾਜਾਖਾਨਾ ਆਦਿ ਆਗੂ ਵੀ ਹਾਜ਼ਰ ਸਨ।