by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। DIP ਨੇ ਅਰਵਿੰਦ ਕੇਜਰੀਵਾਲ ਨੂੰ 164 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਜਾਰੀ ਕੀਤਾ ਹੈ। ਜਿਸਨ ਨੂੰ 10 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ । ਦੱਸਿਆ ਜਾ ਰਿਹਾ ਆਪ ਪਾਰਟੀ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ 'ਚ ਕਥਿਤ ਤੋਰ ਤੇ ਆਪਣੇ ਸਿਆਸੀ ਇਸ਼ਤਿਹਾਰ ਛਾਪਣ ਦੇ ਦੋਸ਼ 'ਚ 164 ਕਰੋੜ ਰੁਪਏ ਦੀ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ । ਸੂਤਰਾਂ ਅਨੁਸਾਰ DIP ਵਲੋਂ ਜਾਰੀ ਕੀਤੇ ਨੋਟਿਸ 'ਚ ਰਕਮ ਤੇ ਵਿਆਜ ਸ਼ਾਮਲ ਹੈ। ਜੇਕਰ ਪਾਰਟੀ ਰਕਮ ਜਮ੍ਹਾ ਕਰਵਾਉਣ 'ਚ ਅਸਫ਼ਰ ਹੁੰਦੀ ਹੈ ਤਾਂ ਉਪ ਰਾਜਪਾਲ ਦੇ ਹੁਕਮਾਂ ਅਨੁਸਾਰ ਪਾਰਟੀ ਦੀਆਂ ਜਾਇਦਾਦਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।