by vikramsehajpal
ਸਰੀ (ਸਾਹਿਬ) : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਮਾਣ ਵਾਸੀ ਆਲਮਜੋਤ ਸਿੰਘ (29) ਪੁੱਤਰ ਪਰਮਜੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਆਲਮਜੋਤ ਕੈਨੇਡਾ ਦੇ ਸਰੀ ਵਿੱਚ ਰਹਿੰਦਾ ਸੀ। ਉਹ 2014 ਵਿੱਚ ਆਪਣੇ ਮਾਪਿਆਂ ਸਣੇ ਛੋਟੇ ਭਰਾ ਨਾਲ ਪੱਕੇ ਤੌਰ ’ਤੇ ਕੈਨੇਡਾ ਗਿਆ ਸੀ।
ਉਥੋਂ ਉਹ ਆਪਣੀ ਮਾਤਾ ਰਵਿੰਦਰ ਕੌਰ ਅਤੇ ਪਿਤਾ ਪਰਮਜੀਤ ਸਿੰਘ ਸਣੇ ਚਾਚਾ ਦਲਭੰਜਨ ਸਿੰਘ ਦੇ ਘਰ ਅਖੰਡ ਪਾਠ ਦੇ ਭੋਗ ਮੌਕੇ ਉਨ੍ਹਾਂ ਦੇ ਘਰ ਗਏ ਸਨ। ਦੂਜੇ ਦਿਨ ਜਦੋਂ ਉਸ ਦੀ ਮਾਤਾ ਉਸ ਦੇ ਕਮਰੇ ਵਿੱਚ ਗਈ ਤਾਂ ਉਹ ਬੈੱਡ ਤੋਂ ਹੇਠਾਂ ਡਿੱਗਿਆ ਪਿਆ ਸੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ ਹੈ।