ਪਾਕਿਸਤਾਨ (ਐਨ. ਆਰ. ਆਈ ): - ਪਾਕਿਸਤਾਨ ਸਰਕਾਰ ਨੇ ਇੱਕ ਵਾਰ ਫਿਰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ , ਦਰਸਲ ਜੋ ਪ੍ਰੋਜੈਕਟ ਲਿਆਂਦਾ ਗਿਆ ਸੀ ਕਰਤਾਰਪੁਰ ਗੁਰਦੁਆਰਾ ਸਾਹਿਬ ਨੂੰ ਲੈ ਕੇ ਉਸਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਹੈ , ਪ੍ਰੋਜੈਕਟ ਦਾ ਨਾਮ "ਪ੍ਰੋਜੈਕਟ ਬਿਜ਼ਨੈੱਸ ਪਲਾਨ" ਤੋਂ ਬਦਲ ਕੇ , "ਕਰਤਾਰਪੁਰ ਕੋਰੀਡੋਰ ਪ੍ਰੋਜੈਕਟ" ਰੱਖ ਦਿੱਤਾ ਗਿਆ ਹੈ , ਪਰ ਅੱਜੇ ਵੀ ਇਸ ਚ ਸਿੱਖਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ , ਉੰਨਾ ਨੂੰ ਬਾਹਰ ਹੀ ਰੱਖਿਆ ਗਿਆ ਹੈ | ਸਾਰੀ ਯੋਜਨਾ ਦੇ ਮੈਂਬਰ ਮੁਸਲਿਮ ਭਾਈਚਾਰੇ ਨਾਲ ਜੁੜੇ ਹੋਏ ਨੇ, ਇਹੀ ਕਾਰਨ ਹੈ ਕਿ ਇੱਕ ਵਾਰ ਫਿਰ ਰੋਸ ਪਾਇਆ ਜਾ ਰਿਹਾ ਹੈ,,ਕਿਉਂਕਿ ਇਸਦਾ ਸਿੱਧਾ ਮਕਸਦ ਪੈਸੇ ਕਮਾਉਣਾ ਹੀ ਹੈ, ਦੇਸ਼ ਦੀ ਆਮਦਨ ਚ ਵਾਧਾ ਕਰਨਾ ਹੈ |
ਪਿੱਛੇ ਜਿਹੀ ਜੱਦ ਪ੍ਰੋਜੈਕਟ ਲਿਆਂਦਾ ਗਿਆ ਸੀ ਉਸ ਵੇਲ਼ੇ ਭਾਰਤ ਚ ਸਿੱਖ ਸੰਗਤਾਂ ਚ ਗੁੱਸਾ ਵੇਖਣ ਨੂੰ ਮਿਲਿਆ ਸੀ , ਭਾਰਤ ਸਰਕਾਰ ਵੀ ਪਾਕਿਸਤਾਨ ਸਰਕਾਰ ਨੂੰ ਅਪੀਲ ਕਰ ਚੁੱਕੀ ਹੈ ਕਿ ਇਹ ਫੈਂਸਲਾ ਵਾਪਿਸ ਲਿਆ ਜਾਵੇ, ਇਸ ਨਾਲ ਸਿੱਖਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ,ਵਿਦੇਸ਼ ਮੰਤਰਾਲੇ ਅਪੀਲ ਕਰ ਚੁੱਕਾ ਹੈ|
ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪਾਕਿਸਤਾਨ ਸਰਕਾਰ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਧਾਲੂਆਂ ਤੋਂ 200 ਰੁਪਏ ਅਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂ ਤੋਂ 20 ਡਾਲਰ ਫੀਸ ਵਸੂਲਦੀ ਹੈ | ਸਰਕਾਰ ਦੇ ਨਵੇਂ ਫੈਂਸਲੇ ਦੇ ਤਹਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵਪਾਰਕ ਰੂਪ ਚ ਲਿਆ ਜਾ ਰਿਹਾ ਹੈ |