ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਾਹੌਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਅਣਖ ਖ਼ਾਤਰ ਪਾਕਿਸਤਾਨੀ ਪੰਜਾਬ 'ਚ 20 ਸਾਲਾਂ ਕੁੜੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਬੀਤੀ ਦਿਨੀਂ ਰਜਬ ਅਲੀ ਨੇ ਆਪਣੇ ਪੁੱਤਰਾਂ ਆਮਿਰ , ਜੱਬਾਰ ਤੇ ਹੋਰ ਪਰਿਵਾਰਿਕ ਮੈਬਰਾਂ ਨਾਲ ਮਿਲ ਕੇ ਧੀ ਨਾਲ ਕੁੱਟਮਾਰ ਕੀਤੀ ਤੇ ਫਿਰ ਨੂੰ ਅੱਗ ਲਗਾਈ। ਸੂਚਨਾ ਮਿਲਦੇ ਦੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਅਧਿਕਾਰੀ ਮੁਤਾਬਕ ਕੁੜੀ ਆਪਣੀ ਮਰਜ਼ੀ ਨਾਲ ਕਿਸੇ ਨੌਜਵਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ।1 ਦਿਨ ਉਸ ਨੇ ਘਰ ਛੱਡ ਦਿੱਤਾ ਤੇ ਉਸ ਨੌਜਵਾਨ ਨਾਲ ਰਹਿਣ ਲੱਗੀ, ਜਦੋ ਕੁੜੀ ਮੁੜ ਘਰ ਵਾਪਸ ਆਈ ਤਾਂ ਘਰ ਦੇ ਪਰਿਵਾਰਿਕ ਮੈਬਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਅੱਗ ਲੱਗਾ ਦਿੱਤੀ। ਬੁਰੀ ਤਰਾਂ ਝੁਲਸੀ ਕੁੜੀ ਨੂੰ ਜਦੋ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal