by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਬਟਾਲਾ ਰੋਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੰਗੀਠੀ ਦੇ ਧੂੰਏ ਨਾਲ ਦਮ ਘੁੱਟਣ ਨਾਲ 2 ਵਿਅਕਤੀਆਂ 2 ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਠੰਡ ਤੋਂ ਬਚਣ ਲਈ ਦੋਵਾਂ ਵਿਅਕਤੀਆਂ ਨੇ ਕਮਰੇ 'ਚ ਅੰਗੀਠੀ ਬਾਲੀ ਸੀ ਪਰ ਧੂੰਏ ਦੇ ਕਾਰਨ ਦੋਵਾਂ ਦਾ ਦਮ ਘੁੱਟ ਗਿਆ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਦੋਵੇ ਵਿਅਕਤੀ ਇੱਕ ਪੈਲੇਸ 'ਚ ਸੁਰੱਖਿਆ ਗਾਰਡ ਦਾ ਕੰਮ ਕਰਦੇ ਸੀ ਤੇ ਠੰਡ ਤੋਂ ਬਚਣ ਦੇ ਲਈ ਉਨ੍ਹਾਂ ਵਾਲੀ ਅੰਗੀਠੀ ਬਾਲੀ ਗਈ। ਜਿਸ ਨੂੰ ਉਨ੍ਹਾਂ ਨੇ ਬਾਅਦ ਵਿੱਚ ਕਮਰੇ 'ਚ ਰੱਖ ਦਿੱਤੀ ਸੀ । ਜਿਸ ਕਾਰਨ ਦੋਵਾਂ ਦਾ ਦਮ ਘੁੱਟ ਗਿਆ ਤੇ ਦੋਵਾਂ ਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।