ਓਟਾਵਾ , 20 ਜੂਨ ( NRI MEDIA )
ਕੈਨੇਡਾ ਵਿੱਚ ਆਉਣ ਵਾਲੀਆਂ ਫ਼ੇਡਰਲ ਚੋਣਾਂ ਦੌਰਾਨ ਪ੍ਰਦੂਸ਼ਣ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣ ਚੁਕਾ ਹੈ , ਹੁਣ ਆਖਿਰਕਾਰ ਕੰਜ਼ਰਵੇਟਿਵ ਪਾਰਟੀ ਨੇ ਵੀ ਇਸ ਮੁੱਦੇ ਤੇ ਆਪਣੇ ਪੱਤੇ ਖੋਲ ਦਿੱਤੇ ਹਨ , ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰਿਊ ਸ਼ਿਅਰ ਨੇ ਵੀ ਵਾਤਾਵਰਨ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਪਾਰਟੀ ਦੀ ਨਵੀ ਯੋਜਨਾ ਪੇਸ਼ ਕੀਤੀ ਹੈ , ਇਹ ਯੋਜਨਾ ਕੈਨੇਡਾ ਦੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਮੱਦੇਨਜਰ ਰੱਖਦੇ ਹੋਏ ਬਣਾਈ ਗਈ ਹੈ ,ਇਸਦੇ ਨਾਲ ਹੀ ਸ਼ਿਅਰ ਨੇ ਟਰੂਡੋ ਸਰਕਾਰ ਅਤੇ ਲਿਬਰਲ ਪਾਰਟੀ ਵੱਲੋਂ ਪਾਸ ਕੀਤੇ ਗਏ ਕਾਰਬਨ ਟੈਕਸ ਨੂੰ ਸਿਧਾ ਨਿਸ਼ਾਨਾ ਬਣਾਇਆ |
ਐਂਡਰਿਊ ਸ਼ਿਅਰ ਬਿਨਾ ਕਿਸੇ ਕਾਰਬਨ ਟੈਕਸ ਦੇ ਹਰਿਤ ਤਕਨਾਲੋਜੀ ਨਾਲ ਗੈਸਾਂ ਦੀ ਨਿਕਾਸੀ ਨੂੰ ਘਟ ਕਰਨ ਦੀ ਯੋਜਨਾ ਲੈ ਕੇ ਆਏ ਹਨ , ਕੰਜ਼ਰਵੇਟਿਵ ਸਰਕਾਰ ਸਿਰਫ ਉਹਨਾਂ ਕੰਪਨੀਆਂ ਨੂੰ ਟੈਕਸ ਲਗਾਏਗੀ ਜੋ ਕਿ ਵਧੇਰੇ ਮਾਤਰਾ ਵਿਚ ਹਾਨੀਕਾਰਕ ਗੈਸਾਂ ਦੀ ਨਿਕਾਸੀ ਕਰਦੀਆਂ ਹਨ , ਪ੍ਰਾਪਤ ਹੋਈ ਰਕਮ ਨੂੰ ਸਰਕਾਰ ਦੀਆਂ ਸੁਥਰੀ ਤਕਨਾਲੋਜੀ ਕੰਪਨੀਆਂ ਦੇ ਵਿਚ ਫੰਡ ਵੱਜੋਂ ਵਰਤਿਆ ਜਾਵੇਗਾ।
ਇਸ ਤੋਂ ਵੱਖ ਕੰਜ਼ਰਵੇਟਿਵ ਲੀਡਰ ਨੇ ਆਪਣੀ ਸਰਕਾਰ ਦੀਆਂ ਹੋਰ ਵੀ ਕਈ ਯੋਜਨਾਵਾਂ ਪੇਸ਼ ਕੀਤੀਆਂ ਜਿਸ ਵਿਚ ਉਤਪਾਦਤ ਕਾਰਬਨ ਦੀ ਮਾਤਰਾ ਨੂੰ ਘਟ ਕਰਨਾ ਵੀ ਸ਼ਾਮਲ ਹੈ , ਪਾਰਟੀ ਦੇ ਆਗੂਆਂ ਨੂੰ ਭਰੋਸਾ ਹੈ ਕਿ ਇਨ੍ਹਾਂ ਯੋਜਨਾਵਾਂ ਤੇ ਤਕਨੀਕ ਨਾਲ ਉਹ ਪੈਰਿਸ ਸਮਝੌਤੇ ਦੇ ਟੀਚੇ ਨੂੰ ਵੀ ਹਾਸਲ ਕਰ ਲੈਣਗੇ , ਕੰਜ਼ਰਵੇਟਿਵ ਪਾਰਟੀ ਦੇ ਆਗੂ ਸ਼ਿਅਰ ਦਾ ਕਹਿਣਾ ਹੈ ਕਿ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਕੇਵਲ ਕੈਨੇਡਾ ਵਿਚ ਹੀ ਨਹੀ ਬਲਕਿ ਬਾਕੀ ਦੇ ਦੇਸ਼ ਜਿਵੇਂ ਕਿ ਅਮਰੀਕਾ, ਚੀਨ ਅਤੇ ਭਾਰਤ ਵਿਚ ਵੀ ਵਧੇਰੇ ਮਾਤਰਾ ਵਿਚ ਹੋ ਰਿਹਾ ਹੈ। ਸਿਰਫ ਕੈਨੇਡਾ ਦੇ ਨਿਯੰਤਰਣ ਨਾਲ ਕੁਝ ਨਹੀ ਹੋਣਾ ਸਾਰੇ ਦੇਸ਼ਾ ਨੂੰ ਮਿਲ ਕੇ ਇਨ੍ਹਾਂ ਗੈਸਾਂ ਨੂੰ ਘਟ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਹੀ, ਵਾਤਾਵਰਨਵਾਦੀਆ ਨੇ ਐਂਡਰਿਊ ਸ਼ਿਅਰ ਦੀ ਯੋਜਨਾ ਨੂੰ ਅਢੁਕਵੀ ਕਹਿ ਕੇ ਸਿਰੇ ਤੋਂ ਖਾਰਿਜ ਕਰ ਦਿਤਾ ਹੈ ,ਉਹਨਾਂ ਨੇ ਕਿਹਾ ਕਿ, ਬਿਨਾਂ ਕਾਰਬਨ ਟੈਕਸ ਦੇ ਕੈਨੇਡਾ ਕਦੇ ਵੀ ਪੈਰਿਸ ਸਮਝੌਤੇ ਦੀ ਪ੍ਰਤੀਬੱਧਤਾ' ਤੇ ਖਰਾ ਨਹੀ ਉਤਰ ਪਾਵੇਗਾ।