ਪਟਿਆਲਾ (ਜਸਕਮਲ) : ਨਾਨਕੇ ਘਰ ਆਪਣੀ ਮਾਂ ਨਾਲ ਆਈ ਸਾਢੇ ਤਿੰਨ ਸਾਲਾ ਮਾਸੂਮ ਬੱਚੀ ਦਾ ਕਲਯੁਗੀ ਮਾਮੇ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਪਟਿਆਲਾ ਦੀ ਤੇਜਬਾਗ ਕਾਲੋਨੀ 'ਚ ਮ੍ਰਿਤਕ ਬੱਚੀ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਘਰ ਪਟਿਆਲਾ 'ਚ ਆਈ ਹੋਈ ਸੀ ਜਿਥੇ ਉਸ ਦੇ ਮਾਮੇ ਪੰਕਜ ਨੇ ਉਸ ਦਾ ਕਤਲ ਕਰ ਦਿੱਤਾ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਮੋਰਚਰੀ ਦੇ 'ਚ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਤੇਜਬਾਗ ਕਾਲੋਨੀ 'ਚ ਰਹਿਣ ਵਾਲੇ ਪੰਕਜ ਨੇ ਆਪਣੀ ਭਾਣਜੀ ਨੂੰ ਤਿੱਖੇ ਹਥਿਆਰ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਬੱਚੀ ਮਾਹਿਰਾਂ ਦੀ ਉਮਰ ਸਾਢੇ ਤਿੰਨ ਸਾਲ ਦੱਸੀ ਜਾ ਰਹੀ ਹੈ ਅਤੇ ਉਹ ਆਪਣੇ ਘਰੋਂ ਜੋ ਕਿ ਕਪੂਰਥਲਾ ਵਿੱਚ ਸਥਿਤ ਹੈ, ਇੱਥੇ ਆਪਣੇ ਨਾਨਕੇ ਆਪਣੀ ਮਾਂ ਦੇ ਨਾਲ ਆਈ ਸੀ ਕਿਉਂਕਿ ਇੱਕ ਦੋ ਦਿਨ ਵਿੱਚ ਉਸ ਦੇ ਨਾਨੇ ਦਾ ਆਪ੍ਰੇਸ਼ਨ ਹੋਣਾ ਸੀ, ਇਸੇ ਲਈ ਉਸ ਦੀ ਮਾਂ ਉਸ ਨੂੰ ਆਪਣੇ ਨਾਲ ਲੈ ਆਈ। ਪੰਕਜ ਨੇ ਜੋ ਕਿ ਡਿਪਰੈਸ਼ਨ ਦਾ ਮਰੀਜ਼ ਦੱਸਿਆ ਜਾਂਦਾ ਹੈ ਤੇ ਅਕਸਰ ਵੀਡੀਓ ਗੇਮ ਖੇਡਣ ਦੇ 'ਚ ਰੁੱਝਿਆ ਰਹਿੰਦਾ ਸੀ, ਨੇ ਕਿਸੇ ਤਿੱਖੇ ਹਥਿਆਰ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਅਨੁਸਾਰ ਮੁਲਜ਼ਮ ਬਿਜਲੀ ਬੋਰਡ 'ਚ ਐੱਸਡੀਓ ਦੇ ਅਹੁਦੇ 'ਤੇ ਤਾਇਨਾਤ ਸੀ ਪਰ ਪਿਛਲੇ ਪੰਜ ਛੇ ਸਾਲਾਂ ਤੋਂ ਉਹ ਨੌਕਰੀ ਵੀ ਨਹੀਂ ਕਰ ਰਿਹਾ। ਫਿਲਹਾਲ ਪੁਲਿਸ ਕਪੂਰਥਲੇ ਤੋਂ ਮ੍ਰਿਤਕ ਲੜਕੀ ਦੇ ਪਿਤਾ ਦਾ ਇੱਥੇ ਆਉਣ 'ਤੇ ਇੰਤਜ਼ਾਰ ਕਰ ਰਹੀ ਤੇ ਉਸ ਤੋਂ ਬਾਅਦ ਹੀ ਪੋਸਟਮਾਰਟਮ ਕਰਵਾਉਣ ਮਗਰੋਂ ਅਗਲੀ ਕਾਰਵਾਈ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਕੀਤੀ ਜਾਵੇਗੀ।