ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇਕ ਮਾਮਲਾ ਸਾਹਮਣੇ ਆਈ ਹੈ, ਜਿਥੇ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਬਜ਼ੁਰਗ ਨਾਲ ਧੱਕਾਮੁੱਕੀ ਕੀਤੀ ਗਈ ਹੈ। ਇਹ ਵੀਡੀਓ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸ੍ਕ ਫੋਰਸ ਦੇ ਮੁਲਾਜਮਾਂ ਵਲੋਂ ਅੰਮ੍ਰਿਤ ਵੇਲੇ ਸੁਨਹਿਰੀ ਪਾਲਕੀ ਸਾਹਿਬ ਵਿੱਚ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੋਸ਼ੋਭਿਤ ਕਰਕੇ ਸੱਚਖਡ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕਰਨ ਲਈ ਲਿਜਾਇਆ ਜਾਂਦਾ ਹੈ। ਉਸ ਦੌਰਾਨ ਹੀ ਉਸ ਦੌਰਾਨ ਹੀ ਬਜ਼ੁਰਗ ਨਾਲ ਧੱਕਾਮੁੱਕੀ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਬਜਰੁਗ ਰੋਜ਼ਾਨਾ ਪਾਲਕੀ ਸਾਹਿਬ ਨਾਮ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਦੇ ਦੇਸ਼ਾਂ ਕਰਨ ਲਈ ਜਾ ਰਿਹਾ ਸੀ। ਲੇਟ ਹੋਣ ਕਾਰਨ ਉਹ ਪੌੜੀਆਂ ਵਿੱਚ ਹੀ ਬੈਠ ਗਿਆ। ਇਸ ਦੌਰਾਨ ਹੀ ਟਾਸ੍ਕ ਫੋਰਸ ਕੇ ਕੁਝ ਮੁਲਾਜਮਾ ਖਿੱਚਾਂ ਧੂਹੀ ਕੀਤੀ ਗਈ। ਇਸ ਘਟਨਾ ਨਾਲ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋਵਾਂ ਮੁਲਾਜਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫਿਲਹਾਲ ਅਗੇ ਦੀ ਕਰਵਾਈ ਕੀਤੀ ਜਾ ਰਹੀ ਹੈ ।