by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ 88 ਸਾਲਾਂ ਬਜ਼ੁਰਗ ਦੀ ਰਾਤੋ - ਰਾਤ ਕਿਸਮਤ ਚਮਕ ਗਈ ਹੈ। ਦੱਸਿਆ ਜਾ ਰਿਹਾ 88 ਸਾਲਾਂ ਬਜ਼ੁਰਗ ਦੀ 5 ਕੋਰਡ ਦੀ ਲਾਟਰੀ ਨਿਕਲੀ ਹੈ । ਬਜ਼ੁਰਗ ਦਵਾਰਕਾ ਦਾਸ ਇੱਕ ਮੰਦਰ ਵਿੱਚ ਪੁਜਾਰੀ ਹੈ ਤੇ ਡੇਰਾਬੱਸੀ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਦਵਾਰਕਾ ਦਾਸ ਨੇ ਲੋਹੜੀ ਬੰਪਰ ਦੀ ਲਾਟਰੀ ਖਰੀਦੀ ਸੀ। 5 ਕਰੋੜ ਦੀ ਲਾਟਰੀ ਨਿਕਲਣ 'ਤੇ ਦਵਾਰਕਾ ਦਾਸ ਦੇ ਪਰਿਵਾਰ 'ਚ ਬੇਹੱਦ ਖੁਸ਼ੀ ਦਾ ਮਾਹੌਲ ਬਣ ਗਿਆ । ਪਿੰਡ ਵਾਸੀਆਂ ਨੇ ਕਿਹਾ ਕਿ ਇਸ ਉਮਰ 'ਚ 5 ਕਰੋੜ ਦੀ ਲਾਟਰੀ ਨਿਕਲਣਾ ਹੈਰਾਨ ਕਰਨ ਵਾਲੀ ਗੱਲ ਹੈ ।