ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਤਿਹਗੜ੍ਹ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬਿਜਲੀ ਦਾ ਕਰੰਟ ਲੱਗਣ ਕਾਰਨ 18 ਸਾਲਾਂ ਨੌਜਵਾਨ ਦੀ ਦਰਦਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ। ਇਸ ਨੌਜਵਾਨ ਨੇ ਕੁਝ ਦਿਨਾਂ ਤੱਕ ਕੈਨੇਡਾ ਜਾਣਾ ਸੀ ਪਰ ਪਲਾਂ 'ਚ ਖੁਸ਼ੀਆਂ ਗਮ ਵਿੱਚ ਬਦਲ ਗਈਆਂ ।ਇਸ ਹਾਦਸੇ ਦੋੜਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਦਕਿ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ ।ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦੇ ਭਤੀਜੇ ਸ਼ਾਹਬਾਜ ਨੇ ਇਸ ਹਫਤੇ ਕੈਨੇਡਾ ਜਾਣਾ ਸੀ ।ਸਾਰੇ ਪਰਿਵਾਰ ਵਲੋਂ ਉਸ ਨੂੰ ਏਅਰਪੋਰਟ 'ਤੇ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਰੱਬ ਨੇ ਕੁਝ ਹੋਰ ਹੀ ਲਿਖਿਆ ਸੀ। ਪਿੰਡ ਦੀ ਫਿਰਨੀ ਤੇ ਬਿਜਲੀ ਦੀਆਂ ਤਾਰਾ ਢਿੱਲੀਆਂ ਹੋਣ ਕਾਰਨ ਪੋੜੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟੱਕਰਾਂ ਗਈ ਤੇ ਫਿਰ ਦੋਵੇ ਬੁਰੀ ਤਰਾਂ ਝੁਲਸ ਗਏ। ਹਸਪਤਾਲ ਲਿਜਾਏ ਜਾਣ ਤੇ ਡਾਕਟਰਾਂ ਨੇ ਸ਼ਹਬਾਜ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਕਰਨ ਦਾ ਇਲਾਜ਼ ਚੱਲ ਰਿਹਾ ਹੈ ।
by jaskamal