ਕੈਨੇਡਾ ‘ਚ ਅੰਮ੍ਰਿਤਸਰ ਦੇ ਨੌਜਵਾਨ ਨੇ ਪੰਜਾਬੀਆਂ ਦਾ ਵਧਾਇਆ ਮਾਣ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਪੰਜਾਬ ਦੇ ਨੌਜਵਾਨ ਨੇ ਕੈਨੇਡਾ 'ਚ ਪੰਜਾਬੀਆਂ ਦਾ ਨਾਂਅ ਰੋਸ਼ਨ ਕਰ ਉਨ੍ਹਾਂ ਦਾ ਵਧਾਇਆ ਹੈ। ਹਰਮਨਦੀਪ ਸਿੰਘ ਨੇ ਕੈਨੇਡਾ ਦੇ ਸਕੈਚਵਨ ਵਿੱਚ ਪੁਲਿਸ ਵਿਭਾਗ ‘ਚ ਨੌਕਰੀ ਪ੍ਰਾਪਤ ਕਰ ਪੁਲਿਸ ਮਹਿਕਮੇ 'ਚ ਆਪਣੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਪੰਜਾਬੀ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। 

ਦੱਸਣਯੋਗ ਹੈ ਕਿ ਹਰਮਨਦੀਪ ਸਿੰਘ ਪਹਿਲਾ ਪੰਜਾਬੀ ਹੈ, ਜਿਸ ਨੇ ਸਕੈਚਵਨ ਵਿੱਚ ਪੁਲਿਸ ਵਿਭਾਗ ਦੀ ਨੌਕਰੀ ਹਾਸਿਲ ਕੀਤੀ ਹੈ। ਹਰਮਨਦੀਪ ਸਿੰਘ ਦੇ ਸੁੰਹ ਚੁੱਕ ਸਮਾਗਮ ਦੀ ਪ੍ਰਧਾਨਗੀ ਜੱਜ ਬ੍ਰੇਨ ਹੈਂਡਰਿਕਸਨ ਨੇ ਕੀਤੀ। 

ਇਸ ਮੌਕੇ ਸਕੈਚਵਨ ਮੁਖੀ ਨੇ ਰਿੱਕ ਬਰੂਸਾ ਨੇ ਬੈਚ ਲਗਾਉਣ ਦੀ ਰਸਮ ਨੂੰ ਪੂਰਾ ਕੀਤਾ। ਹਰਮਨਦੀਪ ਸਿੰਘ ਦੀ ਇਸ ਪ੍ਰਾਪਤੀ ਨੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਪੂਰੇ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹਰਮਨਦੀਪ ਸਿੰਘ ਨੇ ਇਸ ਖ਼ਾਸ ਮੌਕੇ 'ਤੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਪ੍ਰੇਰਨਾ ਉਸ ਦੇ ਪਿਤਾ ਸਤਨਾਮ ਸਿੰਘ ਕੋਲੋਂ ਮਿਲੀ ਹੈ, ਜਿਨ੍ਹਾਂ ਨੇ ਭਾਰਤੀ ਫ਼ੌਜ ਵਿੱਚ 21 ਸਾਲ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ। 

ਹਰਮਨਦੀਪ ਸਿੰਘ ਨੇ ਕਿਹਾ ਕਿ ਉਹ ਭਵਿੱਖ 'ਚ ਆਪਣੀ ਕੌਮ ਦਾ ਨਾਂਅ ਹੋਰ ਉੱਚਾ ਕਰਣਗੇ।