ਅੰਮ੍ਰਿਤਸਰ (ਦੇਵ ਇੰਦਰਜੀਤ) : ਅੰਮ੍ਰਿਤਸਰ ’ਚ ਮਿਊਕ੍ਰਮਾਈਕੋਸਿਸ ਦੇ 13 ਮਰੀਜ਼ ਰਿਪੋਰਟ ਹੋਏ ਹਨ। ਸਾਰੇ ਕੋਰੋਨਾ ਇਨਫੈਕਟਿਡ ਕਾਰਨ ਹਸਪਤਾਲ ’ਚ ਦਾਖਲ ਕਰਵਾਏ ਗਏ ਅਤੇ ਹੈਵੀ ਸਟੀਰਾਈਡ ਦੀ ਵਜ੍ਹਾ ਨਾਲ ਬਲੈਕ ਫੰਗਸ ਦੀ ਲਪੇਟ ’ਚ ਆ ਗਏ, ਜਿਨ੍ਹਾਂ 3 ਲੋਕਾਂ ਦੀ ਮੌਤ ਹੋਈ ਹੈ, ਉਹ ਸ਼ੂਗਰ, ਹਾਈਪਰਟੈਂਸ਼ਨ ਬੀਮਾਰੀਆਂ ਨਾਲ ਵੀ ਪੀੜਤ ਸਨ। ਕੋਰੋਨਾ ਇਨਫੈਕਟਿਡ ਦੀ ਵਜ੍ਹਾ ਨਾਲ ਇਨ੍ਹਾਂ ਦੀ ਬੀਮਾਰੀ ਰੋਕਣ ਵਾਲੀ ਸਮਰੱਥਾ ਕਮਜ਼ੋਰ ਪੈ ਗਈ ਸੀ, ਫਿਰ ਇਨ੍ਹਾਂ ਬੀਮਾਰੀਆਂ ਦੇ ਨਾਲ ਉਹ ਬਲੈਕ ਫੰਗਸ ਦੀ ਲਪੇਟ ’ਚ ਵੀ ਆਏ ਗਏ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ’ਚ ਇਨ੍ਹਾਂ ਨੂੰ ਹਾਈ ਫਲੋ ਆਕਸੀਜਨ ਸਪੋਟ ’ਤੇ ਰੱਖਿਆ ਗਿਆ ਸੀ।
ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਤੋਂ ਪੀੜਤ 3 ਮਰੀਜ਼ਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਰੀਜ਼ ਕੋਰੋਨਾ ਇਨਫੈਕਟਿਡ ਤਾਂ ਸਨ, ਨਾਲ ਹੀ ਬਲੈਕ ਫੰਗਸ ਦੀ ਲਪੇਟ ’ਚ ਵੀ ਆ ਗਏ। ਕੋਰੋਨਾ ਮੁਕਤੀ ਤੋਂ ਪਹਿਲਾਂ ਹੀ ਇਨ੍ਹਾਂ ਦੀ ਜਾਨ ਚੱਲੀ ਗਈ। ਬਲੈਕ ਫੰਗਸ ਯਾਨੀ ਮਿਊਕ੍ਰਮਾਈਕੋਸਿਸ ਨਾਲ ਅੰਮ੍ਰਿਤਸਰ ’ਚ ਪਹਿਲੀਆਂ 3 ਮੌਤਾਂ ਹੋਈਆਂ ਹਨ। 60 ਅਤੇ 70 ਸਾਲਾ 2 ਮਰੀਜ਼ਾਂ ਨੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਮ ਤੋੜਿਆ ਹੈ, ਜਦੋਂਕਿ 65 ਸਾਲਾ ਇਕ ਹੋਰ ਬਜ਼ੁਰਗ ਦੀ ਮੌਤ ਨਿੱਜੀ ਹਸਪਤਾਲ ’ਚ ਹੋਈ ਹੈ।