by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵਲੋਂ ਪ੍ਰਭੂ ਯਿਸੂ ਮਸੀਹ ਬਾਰੇ ਵਿਵਾਦਿਤ ਟਿਪਣੀ ਕੀਤੀ ਗਈ ਸੀ। ਇਸ ਤੋਂ ਬਾਅਦ ਈਸਾਈ ਭਾਈਚਾਰੇ ਵਲੋਂ ਜਲੰਧਰ ਵਿਖੇ ਹਾਈਵੇ ਜਾਮ ਕੀਤਾ ਗਿਆ। ਹੁਣ ਅੰਮ੍ਰਿਤਪਾਲ ਸਿੰਘ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ । ਅੰਮ੍ਰਿਤਪਾਲ ਸਿੰਘ ਨੇ ਕਿਹਾ ਉਸ ਨੂੰ ਪਰਚਿਆਂ ਤੇ ਗ੍ਰਿਫਤਾਰੀਆਂ ਤੋਂ ਡਰ ਨਹੀਂ ਲੱਗਦਾ ਹੈ, ਇਸ ਲਈ ਸੜਕਾਂ ਜਾਮ ਕਰਨ ਦੀ ਕੋਈ ਲੋੜ ਨਹੀਂ,ਪ੍ਰਸ਼ਾਸਨ ਚਾਹੇ ਤਾਂ ਉਸ ਤੇ ਪਰਚਾ ਕਰ ਲਵੇ । ਅੰਮ੍ਰਿਤਪਾਲ ਨੇ ਕਿਹਾ ਉਹ ਆਪਣੇ ਬਿਆਨ 'ਤੇ ਕਾਇਮ ਰਹਿਣ ਗਏ । ਉਨ੍ਹਾਂ ਨੇ ਸਿਰਫ਼ ਸੱਚ ਬੋਲਿਆ ਹੈ, ਉਨ੍ਹਾਂ ਨੇ ਕਿਹਾ ਜਦੋ ਤੱਕ ਈਸਾਈ ਭਾਈਚਾਰੇ ਵਲੋਂ ਸਿੱਖ ਧਰਮ ਦਾ ਪ੍ਰਚਾਰ ਬੰਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਅਜਿਹੇ ਸੱਚ ਬੋਲਦੇ ਰਹਿਣਗੇ।