ਮੀਡੀਆ ਡੈਸਕ: ਆਪਣੇ ਖਤਰਨਾਕ ਕਰਤੱਬਾਂ ਲਈ ਜਾਣੇ ਜਾਂਦੇ ਬੀਰ ਖਾਲਸਾ ਗਰੁੱਪ ਨੇ ਰਿਐਲਿਟੀ ਸ਼ੋਅ 'America's Got Talent' 'ਚ ਕਮਾਲ ਦੀ ਪਰਫਾਰਮੈਂਸ ਦਿਖਾਈ, ਜਿਸ ਨੂੰ ਦੇਖ ਕੇ ਅਮਰੀਕਾ ਵਾਲੇ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਏ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 4 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਬੀਰ ਖਾਲਸਾ ਗਰੁੱਪ ਦੇ ਮੈਂਬਰ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਖਤਰਨਾਕ ਕਾਰਨਾਮਾ ਦਿਖਾਇਆ। ਇਸ ਦੌਰਾਨ ਜਗਦੀਪ ਸਿੰਘ ਨੂੰ ਫਰਸ਼ 'ਤੇ ਲਿਟਾ ਦਿੱਤਾ ਗਿਆ ਤੇ ਉਸ ਦੇ ਆਲੇ-ਦੁਆਲੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਇਸ ਤੋਂ ਬਾਅਦ ਕਵਲਜੀਤ ਸਿੰਘ ਨੇ ਭਾਰੇ ਹਥੌੜੇ ਨਾਲ ਇਹ ਹਦਵਾਣੇ ਤੇ ਨਾਰੀਅਲਾਂ ਨੂੰ ਭੰਨ੍ਹਿਆ। ਇਸ ਦੌਰਾਨ ਕਵਲਜੀਤ ਸਿੰਘ ਦੀਆਂ ਅੱਖਾਂ 'ਤੇ ਲੂਣ ਪਾ ਕੇ ਪਹਿਲਾਂ ਅੱਖਾਂ ਢੱਕੀਆਂ ਗਈਆਂ ਤੇ ਫਿਰ ਪੂਰੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ।
ਦੱਸ ਦਈਏ ਕਿ ਉਨ੍ਹਾਂ ਦੇ ਇਸ ਐਕਟ ਦੀ ਵੀਡੀਓ 'ਤੇ ਲੋਕ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਲੋਕਾਂ ਨੇ ਇਸ ਨੂੰ ਬੇਹੱਦ ਖਤਰਨਾਕ ਦੱਸਿਆ ਹੈ। ਵੀਡੀਓ ਨੂੰ ਪੰਜਾਬ ਪੁਲਸ ਨੇ ਵੀ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਐਕਟ ਨਾਲ ਭਾਵੇਂ ਜਗਦੀਪ ਸਿੰਘ ਦੀ ਜ਼ਿੰਦਗੀ ਦਾਅ 'ਤੇ ਲੱਗੀ ਸੀ ਪਰ ਇਨ੍ਹਾਂ ਦੋਵਾਂ ਸਿੱਖਾਂ ਦੀ ਬਹਾਦਰੀ ਤੇ ਕਰਤੱਬ ਦੇਖ ਕੇ ਹਾਲ 'ਚ ਬੈਠਾ ਹਰ ਦਰਸ਼ਕ ਹੈਰਾਨ ਰਹਿ ਗਿਆ ਤੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਿਆ।
World’s tallest policeman and a Punjab Police constable, Jagdeep Singh (9th Battalion PAP) symbolized immense heroism in the Internationally acclaimed show, America’s Got Talent. We are proud of his valour and strength of character. For Video, click here: https://t.co/MTdPtfhQk2
— Punjab Police India (@PunjabPoliceInd) June 2, 2019