6 ਅਗਸਤ, ਨਿਊਜ਼ ਡੈਸਕ (ਸਿਮਰਨ) : ਅਮਰੀਕਾ ਦੇ ਵਿਚ ਇੱਕ ਔਰਤ ਦੇ ਵੱਲੋਂ ਆਪਣੇ ਸ਼ਰੀਰ 'ਤੇ ਗੁਰਬਾਣੀ ਦੀਆਂ ਤੁੱਕਾਂ ਦਾ ਟੈਟੂ ਬਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸਨੇ ਆਪਣੀ ਪਿੱਠ 'ਤੇ ਗੁਰਬਾਣੀ ਦੀਆਂ ਟੁਕੜਾ ਟੈਟੂ ਬਣਵਾਇਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੂਰੇ ਜਗਤ ਦੇ ਵਿਚ ਸਿੱਖ ਭਾਈਚਾਰੇ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਇਸਦੇ ਨਾਲ ਹੀ ਹੁਣ ਸ਼ਿਰੋਮਣੀ ਗੁਰਗੁਰਾ ਪ੍ਰਬੰਧਕ ਕਮੇਟੀ ਨੇ ਇਸ ਔਰਤ ਖਿਲਾਫ ਸਖਤ ਕਾਰਵਾਈ ਕਰਨ ਦਾ ਨੋਟਿਸ ਭੇਜਿਆ ਹੈ। ਇਹ ਮੰਗ ਪੱਤਰ ਐੱਸ.ਜੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਭੇਜਿਆ ਗਿਆ ਹੈ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਗੁਰਬਾਣੀ ਸਾਡੇ ਲਈ ਪਵਿੱਤਰ ਹੈ ਤੇ ਇਸਦੀ ਮਰਿਯਾਦਾ ਨੂੰ ਭੰਗ ਕਰਨਾ ਬਹੁਤ ਨਿੰਦਣਯੋਗ ਹੈ। ਤੇ ਇਸ ਅਮਰੀਕੀ ਔਰਤ ਨੇ ਇਹ ਟੈਟੂ ਬਨਵਾਕੇ ਗੁਰਬਾਣੀ ਦਾ ਨਿਰਾਦਰ ਕੀਤਾ ਹੈ ਅਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐੱਸ.ਜੀ.ਪੀ.ਸੀ ਦੇ ਪ੍ਰਧਾਨ ਨੇ ਇਸ ਮੰਗ ਪੱਤਰ ਦੇ ਵਿਚ ਔਰਤ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੇ ਇਹ ਮੰਗ ਪੱਤਰ ਭਾਰਤ ਸਰਕਾਰ ਅਤੇ ਅਮਰੀਕੀ ਸਰਕਾਰ ਨੂੰ ਭੇਜਿਆ ਹੈ।