ਭਾਰਤੀ ਦੌਰੇ ‘ਤੇ ਆ ਸਕਦੇ ਹਨ ਅਮਰੀਕੀ ਰਾਸ਼ਟਰਪਤੀ

by

ਵਾਸ਼ਿੰਗਟਨ (Nri Media) : ਫਰਵਰੀ ਦੇ ਆਖਰੀ ਹਫਤੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲੇ ਭਾਰਤੀ ਦੌਰੇ 'ਤੇ ਆ ਸਕਦੇ ਹਨ। ਮੀਡੀਆ ਰਿਪੋਰਟਾ ਅਨੁਸਾਰ ਫਿਲਹਾਲ ਭਾਰਤ ਜਾਂ ਅਮਰੀਕਾ ਨੇ ਡੋਨਾਲਡ ਟਰੰਪ ਦੇ ਇਸ ਦੌਰੇ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਡਿਪਲੋਮੈਟ ਨੇ ਦੱਸਿਆ ਕਿ ਦੋਵਾਂ ਦੇਸ਼ਾ ਵਿਚਾਲੇ ਇਸ ਉੱਚ ਪੱਧਰੀ ਦੌਰੇ ਦੇ ਪ੍ਰਗਰਾਮ ਬਾਰੇ ਚਰਚਾ ਹੋ ਰਹੀ ਹੈ। ਟਰੰਪ ਦੇ ਭਾਰਤੀ ਦੌਰੇ ਬਾਰੇ ਚਰਚਾ ਉਸ ਵੇਲੇ ਹੋ ਰਹੀ ਹੈ ਜਦੋਂ ਅਮਰੀਕਾ ਦਾ ਈਰਾਨ ਨਾਲ ਤਣਾਅ ਆਪਣੇ ਚਰਮ 'ਤੇ ਹੈ ਅਤੇ ਖੁਦ ਟਰੰਪ 'ਤੇ ਮਹਾਦੋਸ਼ ਪ੍ਰਸਤਾਵ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। 

ਯੂਐਸ ਸਿਨੇਟ ਵਿਚ ਜਲਦੀ ਹੀ ਟਰੰਪ ਵਿਰੁੱਧ ਮਹਾਦੋਸ਼ ਦਾ ਪ੍ਰਸਤਾਵ ਲਿਆਇਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਡੋਨਾਲਡ ਟਰੰਪ ਨੂੰ ਇਸ ਤੋਂ ਪਹਿਲਾਂ ਦੋ ਵਾਰ ਦਿੱਲੀ ਆਉਣ ਦਾ ਸੱਦਾ ਦਿੱਤਾ ਸੀ। ਜੂਨ 2017 ਵਿਚ ਖੁਦ ਪੀਐਮ ਮੋਦੀ ਨੇ ਟਰੰਪ ਨੂੰ ਭਾਰਤ ਆਉਣ ਲਈ ਸੱਦਿਆ ਸੀ ਉੱਥੇ ਹੀ ਪਿਛਲੇ ਗਣਤੰਤਰ ਦਿਵਸ 'ਤੇ ਅਮਰੀਕੀ ਰਾਸ਼ਟਰਪਤੀ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਭਾਰਤ ਆਉਣ ਦੀ ਖਬਰ ਸੀ। 

ਹਾਲਾਂਕਿ ਦੋਣਾਂ ਵਾਰ ਅਮਰੀਕੀ ਰਾਸ਼ਟਰਪਤੀ ਕਿਸੇ ਨਾ ਕਿਸੇ ਕਾਰਨ ਕਰਕੇ ਭਾਰਤ ਨਹੀਂ ਆ ਸਕੇ। ਬੀਤੇ ਸਾਲ ਸਤੰਬਰ ਵਿਚ ਪ੍ਰਧਾਨਮੰਤਰੀ ਮੋਦੀ 'ਹਾਓਡੀ ਮੋਦੀ' ਪ੍ਰੋਗਰਾਮ ਦੇ ਲਈ ਅਮਰੀਕਾ ਗਏ ਸਨ ਉਦੋਂ ਪ੍ਰੋਗਰਾਮ ਦੇ ਬਾਅਦ ਉਨ੍ਹਾਂ ਨੇ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦੇ ਲਈ ਦਿੱਤਾ ਸੱਦਾ ਯਾਦ ਕਰਵਾਇਆ ਸੀ । ਮੰਨਿਆ ਇਹ ਜਾ ਰਿਹਾ ਹੈ ਕਿ ਜੇਕਰ ਫਰਵਰੀ-ਮਾਰਚ ਤੱਕ ਉਨ੍ਹਾਂ ਦੀ ਭਾਰਤ ਯਾਤਰਾ ਨਹੀਂ ਹੋ ਸਕੀ ਤਾਂ ਸ਼ਾਇਦ ਟਰੰਪ ਆਪਣੇ ਇਸ ਕਾਰਜਕਾਲ ਵਿਚ ਭਾਰਤ ਨਹੀਂ ਆ ਪਾਉਣਗੇ ਕਿਉਂਕਿ ਫਿਰ ਉਹ ਰਾਸ਼ਟਰਪਤੀ ਚੋਣਾਂ ਵਿਚ ਵਿਅਸਤ ਹੋ ਜਾਣਗੇ।