ਵਾਸ਼ਿੰਗਟਨ (NRI MEDIA) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਨਕਮ ਟੈਕਸ ਦੀ ਅਦਾਇਗੀ ਨਾ ਕਰਨ ਦੀ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੀ ਦਿ ਹਿੱਲ ਨਿਊਜ਼ ਵੈੱਬਸਾਈਟ ਨੇ ਦੱਸਿਆ ਹੈ ਕਿ ਨਿਊਯਾਰਕ ਟਾਈਮਜ਼ ਅਖਬਾਰ ਨੇ ਪਿਛਲੇ 20 ਸਾਲਾਂ ਤੋਂ ਟਰੰਪ ਦੇ ਇਨਕਮ ਟੈਕਸ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਕੀਤਾ ਹੈ। ਇਸ ਦੇ ਮੁਤਾਬਕ ਟਰੰਪ ਨੇ ਸਾਲ 2016 ਵਿੱਚ ਚੋਣ ਲੜਨ ਤੋਂ ਪਹਿਲਾਂ 15 ਸਾਲਾਂ ਵਿਚੋਂ 10 ਸਾਲਾਂ ਲਈ ਆਮਦਨ ਟੈਕਸ ਦਾ ਭੁਗਤਾਨ ਨਹੀਂ ਕੀਤਾ ਸੀ। ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਇਸ ਮਾਮਲੇ ਵਿੱਚ ਨਿਊ ਯਾਰਕ ਟਾਈਮਜ਼ ਨੇ ਕਿਹਾ ਕਿ ਉਨ੍ਹਾਂ ਨੇ 90 ਦੇ ਦਹਾਕੇ ਤੋਂ ਰਾਸ਼ਟਰਪਤੀ ਦੇ ਨਿੱਜੀ ਅਤੇ ਟਰੰਪ ਸੰਗਠਨ ਇਨਕਮ ਟੈਕਸ ਰਿਟਰਨਾਂ ਦੀ ਸਮੀਖਿਆ ਕੀਤੀ ਸੀ।
ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਸਾਲ 2016 ਅਤੇ 2017 ਵਿੱਚ ਸਿਰਫ਼ 750 ਡਾਲਰ ਦਾ ਆਮਦਨ ਟੈਕਸ ਅਦਾ ਕੀਤਾ ਸੀ। ਉਥੇ ਹੀ ਪਿਛਲੇ 15 ਸਾਲਾਂ ਵਿੱਚ 10 ਸਾਲਾਂ ਨੇ ਆਮਦਨ ਟੈਕਸ ਦਾ ਭੁਗਤਾਨ ਨਹੀਂ ਕੀਤਾ। ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਮਾਈ ਤੋਂ ਵੱਧ ਗੁਆ ਲਿਆ ਹੈ।ਨਿਊਯਾਰਕ ਟਾਈਮਜ਼ ਨੂੰ ਦਿੱਤੇ ਬਿਆਨ ਵਿੱਚ ਟਰੰਪ ਸਮੂਹ ਦੇ ਵਕੀਲ ਐਲਨ ਗਾਰਟਨ ਨੇ ਕਿਹਾ ਕਿ "ਜੇ ਸ਼ਭ ਨਹੀਂ ਤਾਂ ਜ਼ਿਆਦਾਤਰ ਵਿੱਚ ਅਜਿਹਾ ਹੋਇਆ।" ਪਿਛਲੇ ਦਹਾਕੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਫੈਡਰਲ ਸਰਕਾਰ ਨੂੰ ਲੱਖਾਂ ਡਾਲਰ ਦਾ ਨਿੱਜੀ ਟੈਕਸ ਅਦਾ ਕੀਤਾ ਹੈ, ਜਿਸ ਵਿੱਚ 2015 ਵਿੱਚ ਆਪਣੀ ਉਮੀਦਵਾਰੀ ਦੀ ਘੋਸ਼ਣਾ ਦੇ ਬਾਅਦ ਵੀ ਨਿੱਜੀ ਟੈਕਸਾਂ ਦੀ ਅਦਾਇਗੀ ਸ਼ਾਮਲ ਹੈ।ਬਾਅਦ ਵਿੱਚ ਵ੍ਹਾਈਟ ਹਾਊਸ ਦੀ ਇੱਕ ਬ੍ਰੀਫਿੰਗ ਦੌਰਾਨ, ਟਰੰਪ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਰਿਪੋਰਟ ਨੂੰ 'ਪੂਰੀ ਤਰ੍ਹਾਂ ਝੂਠਾ' ਕਰਾਰ ਦਿੱਤਾ।
ਬੀਬੀਸੀ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ, ‘ਮੈਂ ਟੈਕਸ ਅਦਾ ਕੀਤੇ ਹਨ ਅਤੇ ਤੁਸੀਂ ਖੁਦ ਦੇਖੋਗੇ। ਇਸ ਵੇਲੇ ਮੇਰਾ ਟੈਕਸ ਰਿਟਰਨ ਆਡਿਟ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ, "ਆਈਆਰਐਸ (ਇੰਟਰਨਲ ਰੈਵੀਨਿਊ ਸਰਵਿਸ) ਮੇਰੇ ਨਾਲ ਚੰਗੀ ਨਹੀਂ ਹੈ, ਉਹ ਮੇਰੇ ਨਾਲ ਬਹੁਤ ਬੁਰਾ ਸਲੂਕ ਕਰਦੇ ਹਨ।"ਦੱਸ ਦੱਈਏ ਕਿ ਟਰੰਪ ਨੂੰ ਆਪਣੇ ਕਾਰੋਬਾਰ ਦੇ ਦਸਤਾਵੇਜ਼ ਸਾਂਝਾ ਕਰਨ ਤੋਂ ਇਨਕਾਰ ਕਰਨ ਕਾਰਨ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।ਉਹ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਆਪਣੀ ਟੈਕਸ ਰਿਟਰਨ ਨੂੰ 1970ਵਿਆਂ ਤੋਂ ਜਨਤਕ ਨਹੀਂ ਕੀਤਾ, ਹਾਲਾਂਕਿ ਕਾਨੂੰਨੀ ਤੌਰ 'ਤੇ ਅਜਿਹਾ ਕਰਨਾ ਲਾਜ਼ਮੀ ਨਹੀਂ ਹੈ।ਇਸ ਦੌਰਾਨ ਡੈਮੋਕਰੇਟਿਕ ਉਮੀਦਵਾਰ ਜੋ ਬਾਈਡੇਨ ਦੀ ਮੁਹਿੰਮ ਨੇ ਇਸ ਰਿਪੋਰਟ ‘ਤੇ ਟਰੰਪ‘ਤੇ ਹਮਲਾ ਬੋਲਿਆ ਹੈ। ਇਸ ਤੋਂ ਇਲਾਵਾ ਡੈਮੋਕਰੇਟਸ ਨੇ ਸੋਸ਼ਲ ਮੀਡੀਆ ਰਾਹੀਂ ਟਰੰਪ ਦੇ ਇਸ ਵਿਵਹਾਰ ਦੀ ਅਲੋਚਨਾ ਵੀ ਕੀਤੀ ਹੈ।