ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਸੁੱਰਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਹੈ ਕਿ ਮੈਂ ਭਾਰਤ ਨਾਲ ਆਪਣੇ ਵਧ ਰਹੇ ਰੱਖਿਆ ਸਹਿਯੋਗ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ, ਜੋ 21ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਰੱਖਿਆ ਸੰਬੰਧਾਂ ਵਿੱਚੋਂ ਇੱਕ ਹੈ। ਅਸੀਂ ਪਿਛਲੇ ਨਵੰਬਰ ਵਿਚ ਆਪਣਾ ਪਹਿਲਾ ਸੰਯੁਕਤ ਸੈਨਿਕ ਅਭਿਆਸ ਕੀਤਾ ਸੀ।
ਜਿਵੇਂ ਕਿ ਅਸੀਂ ਅੱਜ ਕਹਿ ਰਹੇ ਹਾਂ, ਯੂਐਸਐਸ ਨਿਮਿਟਜ਼ ਹਿੰਦ ਮਹਾਂਸਾਗਰ ਵਿਚ ਭਾਰਤੀ ਸਮੁੰਦਰੀ ਫੌਜ ਨਾਲ ਸਾਂਝੇ ਅਭਿਆਸ ਕਰ ਰਿਹਾ ਹੈ ਜੋ ਸਮੁੰਦਰੀ ਫੌਜ ਦੇ ਸਹਿਯੋਗ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਐਸਪਰ ਨੇ ਕਿਹਾ, ਭਾਰਤ-ਚੀਨ ਅਸਲ ਕੰਟਰੋਲ ਰੇਖਾ 'ਤੇ ਜੋ ਹੋ ਰਿਹਾ ਹੈ, ਅਸੀਂ ਸਥਿਤੀ ਨੂੰ ਸਪਸ਼ਟ ਤੌਰ 'ਤੇ ਨੇੜਿਓਂ ਦੇਖ ਰਹੇ ਹਾਂ।
ਅਸੀਂ ਖੁਸ਼ ਹਾਂ ਕਿ ਦੋਵੇਂ ਪੱਖ ਮੌਜੂਦਾ ਸਥਿਤੀ ਤੋਂ ਪਿੱਛੇ ਹੱਟ ਰਹੇ ਹਨ।ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ਵਿੱਚ ਵਿਵਾਦਿਤ ਥਾਂ ਉੱਤੇ ਅਤੇ ਇਸ ਦੇ ਆਸ ਪਾਸ ਚੀਨੀ ਫੌਜ ਦਾ ਅਭਿਆਸ 2002 ਦੇ ਐਲਾਨਨਾਮੇ ਵਿੱਚ ਇਸਦੀ ਵਚਨਬੱਧਤਾ ਦੇ ਉਲਟ ਹੈ।ਹਾਲਾਂਕਿ, ਸਾਨੂੰ ਉਮੀਦ ਹੈ ਕਿ ਚੀਨੀ ਕਮਿਉਨਿਸਟ ਪਾਰਟੀ (ਸੀਸੀਪੀ) ਆਪਣੇ ਤਰੀਕਿਆਂ ਨੂੰ ਬਦਲ ਦੇਵੇਗੀ। ਸਾਨੂੰ ਕਿਸੇ ਵਿਕਲਪ ਲਈ ਤਿਆਰ ਰਹਿਣਾ ਚਾਹੀਦਾ ਹੈ।