ਟੋਰਾਂਟੋ , 07 ਨਵੰਬਰ ( NRI MEDIA )
ਸ਼ਹਿਰ ਟੋਰਾਂਟੋ ਵਿੱਚ ਇੱਕ ਐਂਬਰ ਅਲਰਟ ਜਾਰੀ ਕੀਤਾ ਗਿਆ , ਇਹ ਅਲਰਟ ਦੋ ਬੱਚਿਆਂ ਦੇ ਅਗਵਾ ਹੋ ਜਾਣ ਤੋਂ ਬਾਅਦ ਜਾਰੀ ਹੋਇਆ ਹੈ ਜਿਨ੍ਹਾਂ ਨੂੰ ਇੱਕ ਸ਼ੱਕੀ ਵਿਅਕਤੀ ਆਪਣੇ ਨਾਲ ਲੈ ਗਿਆ , ਪੁਲਿਸ ਵੱਲੋਂ ਜਾਰੀ ਕੀਤੇ ਗਏ ਇਸ ਅਲਰਟ ਦੇ ਵਿੱਚ ਬੱਚਿਆਂ ਦੀ ਜਾਨ ਨੂੰ ਬੇਹੱਦ ਖਤਰਾ ਦੱਸਿਆ ਜਾ ਰਿਹਾ ਹੈ |
ਇਨ੍ਹਾਂ ਬੱਚਿਆਂ ਨੂੰ ਆਖਰੀ ਵਾਰ ਛੇ ਨਵੰਬਰ ਸਵੇਰ ਦੇ ਚਾਰ ਵੱਜ ਕੇ ਪੰਦਰਾਂ ਮਿਨਟ ਤੇ ਨਾਰੀ ਐਂਡਰਿਊ ਅਤੇ ਸਟ੍ਰੀਟ ਕਲੇਅਰ ਐਵੇਨਿਊ ਦੇ ਨੇੜੇ ਦੇ ਦੇਖਿਆ ਗਿਆ ਸੀ ਇੱਕ ਸ਼ੱਕੀ ਵਿਅਕਤੀ ਦੇ ਉੱਤੇ ਪੁਲਸ ਨੇ ਇਨ੍ਹਾਂ ਬੱਚਿਆਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਜਿਸ ਦਾ ਨਾਮ ਚੁਲ ਲੀ ਹੈ ,ਇਸ ਵਿਅਕਤੀ ਦੀ ਉਮਰ ਛਿਆਲੀ ਸਾਲ ਦੱਸੀ ਜਾ ਰਹੀ ਹੈ , ਦੋਸ਼ੀ ਵਿਅਕਤੀ ਦੇ ਖਿਲਾਫ ਪਹਿਲਾਂ ਹੀ ਇਮੀਗ੍ਰੇਸ਼ਨ ਵਾਰੰਟ ਜਾਰੀ ਹੈ ਅਤੇ ਪੁਲਸ ਲਗਾਤਾਰ ਉਸ ਦੀ ਭਾਲ ਵਿਚ ਜੁਟੀ ਹੋਈ ਹੈ |
ਪੁਲਿਸ ਨੇ ਅਲਰਟ ਜਾਰੀ ਕਰਦੇ ਹੋਏ ਅਪੀਲ ਕੀਤੀ ਹੈ ਕਿ ਜਿਸ ਨੂੰ ਵੀ ਇਨ੍ਹਾਂ ਬੱਚਿਆਂ ਬਾਰੇ ਜਾਣਕਾਰੀ ਹੋਵੇ ਜਲਦ ਤੋਂ ਜਲਦ ਪੁਲਸ ਨਾਲ ਸੰਪਰਕ ਕਰੇ , ਜੇਕਰ ਤੁਸੀ ਇਨ੍ਹਾਂ ਬੱਚਿਆਂ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਤਾਂ 911 ਤੇ ਜਲਦ ਤੋਂ ਜਲਦ ਕਾਲ ਕਰੋ |