ਸ਼੍ਰੀਨਗਰ (ਦੇਵ ਇੰਦਰਜੀਤ) : ਅਮਰਨਾਥ ਸ਼ਰਾਈਨ ਬੋਰਡ ਦੇ ਸੂਤਰਾਂ ਮੁਤਾਬਕ ਇਸ ਸਾਲ ਹੈਲੀਕਾਪਟਰ ਰਾਹੀਂ ਯਾਤਰਾ ਆਯੋਜਿਤ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਗਿਆ। ਇਸ ਸਾਲ ਸਿਰਫ ਛੜੀ ਮੁਬਾਰਕ ਯਾਤਰਾ ਦਾ ਆਯੋਜਨ ਕੀਤਾ ਜਾਏਗਾ ਅਤੇ ਪੂਰਨਮਾਸ਼ੀ ਵਾਲੇ ਦਿਨ ਪੂਜਾ ਹੋਵੇਗੀ। ਬਾਲਟਾਲ ਅਤੇ ਚੰਦਨਵਾੜੀ ਰਸਤਿਆਂ ਤੋਂ ਹੋਣ ਵਾਲੀ ਉਕਤ ਯਾਤਰਾ ਲਈ ਆਫ ਲਾਈਨ ਅਤੇ ਆਨਲਾਈਨ ਰਜਿਸਟ੍ਰੇਸ਼ਨ ਇਸ ਸਾਲ 1 ਅਪ੍ਰੈਲ ਅਤੇ 15 ਅਪ੍ਰੈਲ ਤੋਂ ਕ੍ਰਮਵਾਰ ਸ਼ੁਰੂ ਹੋਈ ਸੀ। 56 ਦਿਨ ਦੀ ਇਸ ਯਾਤਰਾ ਨੇ ਉਕਤ ਦੋਹਾਂ ਰਸਤਿਆਂ ਤੋਂ 28 ਜੂਨ ਨੂੰ ਸ਼ੁਰੂ ਹੋਣਾ ਸੀ ਅਤੇ ਇਸ ਦੀ ਸਮਾਪਤੀ 22 ਅਗਸਤ ਨੂੰ ਹੋਣੀ ਸੀ।
56 ਦਿਨ ਦੀ ਇਸ ਯਾਤਰਾ ਨੇ ਉਕਤ ਦੋਹਾਂ ਰਸਤਿਆਂ ਤੋਂ 28 ਜੂਨ ਨੂੰ ਸ਼ੁਰੂ ਹੋਣਾ ਸੀ ਅਤੇ ਇਸ ਦੀ ਸਮਾਪਤੀ 22 ਅਗਸਤ ਨੂੰ ਹੋਣੀ ਸੀ। ਅਮਰਨਾਥ ਸ਼ਰਾਈਨ ਬੋਰਡ ਨੇ ਅਪ੍ਰੈਲ ਵਿਚ ਹੀ ਜਾਣਕਾਰੀ ਦਿੱਤੀ ਸੀ ਕਿ ਦੇਸ਼ ਵਿਚ ਕੋਵਿਡ ਕਾਰਨ ਬਣੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਸਾਵਧਾਨੀਆਂ ਦੀ ਲੋੜ ਨੂੰ ਵੇਖਦੇ ਹੋਏ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਵਾਂਗ ਇਸ ਸਾਲ ਵੀ ਅਮਰਨਾਥ ਯਾਤਰਾ ਨਹੀਂ ਹੋਵੇਗੀ। ਇਸ ਸਾਲ ਦੀ ਛੜੀ ਮੁਬਾਰਕ ਯਾਤਰਾ ਨਾਲ ਸਿਰਫ ਰਵਾਇਤੀ ਢੰਗ ਨਾਲ ਹੀ ਪੂਜਾ ਕੀਤੀ ਜਾਵੇਗੀ। ਸ਼ਰਧਾਲੂ ਘਰ ਬੈਠੇ ਹੀ ਆਰਤੀ ਨੂੰ ਲਾਈਵ ਵੇਖ ਸਕਣਗੇ। ਇਹ ਫੈਸਲਾ ਅਮਰਨਾਥ ਸ਼ਰਾਈਨ ਬੋਰਡ ਦੀ ਇਕ ਬੈਠਕ ’ਚ ਲਿਆ ਗਿਆ।