ਵਾਸ਼ਿੰਗਟਨ (Nri Media) : ਚੀਨ ਵਿਚ ਖ਼ਾਸ ਤੌਰ 'ਤੇ ਸ਼ਿੰਜਿਆਂਗ ਸੂਬੇ ਵਿਚ ਰਹਿਣ ਵਾਲੇ ਮੁਸਲਮਾਨਾਂ ਦੇ ਨਾਲ ਹੋ ਰਹੇ ਦੁਰਵਿਵਹਾਰ ਦੇ ਵਿਰੁੱਧ ਅਮਰੀਕਾ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਬੋਲਣ। ਉਨ੍ਹਾਂ ਕਿਹਾ ਕਿ ਇਸ 'ਤੇ ਸਾਰੇ ਦੇਸ਼ਾਂ ਵਿਚ ਚਰਚਾ ਹੋਣੀ ਚਾਹੀਦੀ ਅਤੇ ਚੀਨੀ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਰੋਕਣ ਦੀ ਦਿਸ਼ਾ ਵਿਚ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਮਰੀਕਾ ਵਿਚ ਦੱਖਣ-ਮੱਧ ਏਸ਼ੀਆ ਦੀ ਪ੍ਰਮੁੱਖ ਉਪ ਸਹਾਇਕ ਮੰਤਰੀ ਐਲਿਸ ਜੀ. ਵੇਲਸ ਨੇ ਕਿਹਾ ਕਿ ਮੱਧ ਏਸ਼ਿਆਈ ਦੇਸ਼ਾਂ ਦੁਆਰਾ ਚੀਨ ਵਿਚ ਰਹਿ ਰਹੇ ਕਜਾਖ, ਉਈਗਰ, ਕਿਰਗਿਜ ਜਾਤਾਂ ਦੇ ਨਾਲ ਦੁਰਵਿਵਹਾਰ ਰੋਕਣ ਦੇ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸ਼ਲਾਘਾ ਕੀਤੀ।
ਵੇਲਸ ਨੇ ਕਿਹਾ ਕਿ ਚੀਨ ਦੇ ਸਾਰੇ ਮੁਸਲਮਾਨਾਂ ਨਾਲ ਦੁਰਵਿਵਹਾਰ ਦੀ ਘਟਨਾਵਾਂ ਜੱਗ ਜ਼ਾਹਰ ਹਨ। ਅਸੀਂ ਨਾ ਸਿਰਫ਼ ਮੱਧ ਏਸ਼ਿਆਈ ਦੇਸ਼ਾਂ ਤੋਂ ਬਲਕਿ ਸਾਰੇ ਦੇਸ਼ਾਂ ਤੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਵਿਰੁੱਧ ਬੋਲਣ ਦੀ ਅਪੀਲ ਕਰਦੇ ਹਾਂ। 2018 ਵਿਚ ਨਿਊਯਾਰਕ ਸਥਿਤ ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ ਨੇ ਚੀਨ ਦੇ ਸ਼ਿੰਜਿਆਂਗ ਵਿਚ ਉਈਗਰ ਮੁਸਲਮਾਨਾਂ ਦੇ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਮੁਹਿੰਮ ਦਾ ਦੋਸ਼ ਲਾਉਂਦੇ ਹੋਏ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ 'ਤੇ ਬੀਜਿੰਗ ਵਿਚ ਸ਼ਿੰਜਿਆਂਗ ਵਿਚ ਲਗਾਏ ਜਾ ਰਹੇ ਹਨ। ਕੈਂਪਾਂ ਨੂੰ ਵਪਾਰਕ ਟਰੇਨਿੰਗ ਕੈਂਦਰ ਦੱਸਿਆ ਸੀ। ਦੱਸ ਦੇਈਏ ਕਿ ਖੁਦ ਨੂੰ ਮੁਸਲਮਾਨਾਂ ਦਾ ਸਭ ਤੋਂ ਵੱਡਾ ਹਿਤੈਸ਼ੀ ਦੱਸਣ ਵਾਲਾ ਪਾਕਿਸਤਾਨ ਇਸ ਮੁੱਦੇ 'ਤੇ ਖਾਮੋਸ਼ ਹੀ ਰਿਹਾ ਹੈ।