by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਫਿਲਮ ਗੰਗੂਬਾਈ ਕਾਠੀਆਵਾੜੀ ਲਈ ਕਾਫੀ ਤਾਰੀਫਾਂ ਹਾਸਲ ਕਰ ਰਹੀ ਹੈ। ਉਨ੍ਹਾਂ ਦੀ ਇਹ ਫਿਲਮ 15 ਦਿਨਾਂ 'ਚ ਹੀ ਬਾਕਸ ਆਫਿਸ 'ਤੇ 100 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ। ਜਿਸ ਦੀ ਖੁਸ਼ੀ ਅਦਾਕਾਰਾ ਨੇ ਵੱਖਰੇ ਤਰੀਕੇ ਨਾਲ ਮਨਾਈ।
ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਉਹ ਇਕ ਹੱਥ 'ਚ ਬਰਗਰ ਅਤੇ ਦੂਜੇ ਹੱਥ 'ਚ ਫਰੈਂਚ ਫਰਾਈਜ਼ ਫੜੀ ਮੁਸਕਰਾਉਂਦੀ ਹੋਈ ਪੋਜ਼ ਦੇ ਰਹੀ ਹੈ। ਦੂਜੀ ਤਸਵੀਰ 'ਚ ਉਹ ਬਰਗਰ ਖਾ ਰਹੀ ਹੈ, ਜਦਕਿ ਆਖਰੀ ਤਸਵੀਰ 'ਚ ਉਹ ਪਲੇਟ 'ਚੋਂ ਫਰੈਂਚ ਫਰਾਈਜ਼ ਚੁੱਕ ਰਹੀ ਹੈ।
ਇਨ੍ਹਾਂ ਤਸਵੀਰਾਂ ਦੀ ਕੈਪਸ਼ਨ 'ਚ ਲਿਖਿਆ, "ਹੈਪੀ ਸੈਂਚੁਰੀ ਟੂ ਗੰਗੂਬਾਈ ਅਤੇ ਹੈਪੀ ਵੇਗਨ ਬਰਗਰ + ਫਰਾਈ ਟੂ ਆਲੀਆ। ਸਭ ਦੇ ਪਿਆਰ ਲਈ ਧੰਨਵਾਦ।"