ਵਾਸ਼ਿੰਗਟਨ (Vikram Sehajpal) : ਅਮਰੀਕਾ ਦੇ ਸੂਬੇ ਓਕਲਾਹੋਮਾ ਵਿੱਚ ਇਕ ਅੱਲ੍ਹੜ ਕੁੜੀ ਨੇ ਇਹ ਕਹਿ ਕੇ ਦਹਿਸ਼ਤ ਫੈਲਾ ਦਿੱਤੀ ਕਿ ਉਹ ਮਜਾ ਲੈਣ ਲਈ 400 ਲੋਕਾਂ ਨੂੰ ਮਾਰ ਦੇਵੇਗੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਕੋਲੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ। ਉਸ ਨੇ ਮਾਰਨ ਵਾਲੇ ਵਿਅਕਤੀਆਂ ਵਿੱਚ ਆਪਣੇ ਹਾਈ ਸਕੂਲ ਦਾ ਵੀ ਜਿਕਰ ਕੀਤਾ ਸੀ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਐਲੇਕਸਸ ਵਿਲਸਨ ਦੀ ਉਮਰ 18 ਸਾਲ ਦੀ ਹੈ। ਉਸ ਉਪਰ ਅੱਤਵਾਦੀ ਗਤੀਵਿਧੀ ਦਾ ਦੋਸ਼ ਲਾਇਆ ਗਿਆ ਹੈ।
ਉਸ ਨੂੰ ਸਥਾਨਕ ਜੇਲ 'ਚ ਰੱਖਿਆ ਗਿਆ ਹੈ। ਰਿਪੋਰਟ 'ਚ ਪਿਟਸਬਰਗ ਕਾਊਂਟੀ ਸ਼ੈਰਿਫ ਦਫਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਲ੍ਹੜ ਨੇ ਆਪਣੀ ਇਕ ਦੋਸਤ ਨੂੰ ਦੱਸਿਆ ਕਿ ਉਸ ਨੇ ਇਕ ਸੈਮੀ-ਆਟੋਮੈਟਿਕ ਏਕੇ-47 ਖਰੀਦੀ ਹੈ। ਅੱਲ੍ਹੜ ਦੇ ਹੀ ਦੋ ਹੋਰ ਸਹਿ-ਕਰਮਚਾਰੀਆਂ ਨੇ ਦੱਸਿਆ ਕਿ ਵਿਲਸਨ ਨੇ ਉਨ੍ਹਾਂ ਨੂੰ ਆਪਣੀਆਂ ਰਾਈਫਲ ਦੇ ਨਾਲ ਤਸਵੀਰਾਂ ਦਿਖਾਈਆਂ ਹਨ। ਪੁਲੀਸ ਨੇ ਲੜਕੀ ਦੇ ਕਮਰੇ 'ਚੋਂ ਰਾਈਫਲ ਤੇ 6 ਹਾਈ ਸਪੀਡ ਮੈਗਜ਼ੀਨਾਂ ਬਰਾਮਦ ਕੀਤੀਆਂ। ਪੁਲਸ ਨੂੰ ਉਸ ਦੇ ਕਮਰੇ 'ਚੋਂ ਇਕ ਸ਼ਾਟਗਨ ਵੀ ਮਿਲੀ।