ਟੋਰਾਂਟੋ , 27 ਜੁਲਾਈ ( NRI MEDIA )
ਵਾਤਾਵਰਨ ਕੈਨੇਡਾ ਨੇ ਟੋਰਾਂਟੋ ਵਿੱਚ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ, ਫ਼ੇਡਰਲ ਏਜੇਂਸੀ ਨੇ ਕਿਹਾ ਕਿ ਇਸ ਹਫਤੇ ਦੇ ਅੰਤ ਤੋਂ ਲੈ ਕੇ ਅਤੇ ਆਉਣ ਵਾਲੇ ਸੋਮਵਾਰ ਤਕ ਇਲਾਕੇ ਦੇ ਵਿਚ ਗਰਮ ਅਤੇ ਨਮ ਹਵਾਵਾਂ ਰਹਿਣਗੀਆਂ, ਜਿਸ ਨਾਲ ਦਿਨ ਵੇਲੇ ਦਾ ਤਾਪਮਾਨ 31 ਡੀਗਰੀ ਸੈਲਸੀਅਸ ਤਕ ਦਾ ਹੋ ਸਕਦਾ ਹੈ ਅਤੇ ਉਥੇ ਹੀ ਰਾਤ ਤਕ ਇਹ ਤਾਪਮਾਨ ਡਿੱਗ ਕੇ 20 ਡਿਗਰੀ ਹੋ ਜਾਵੇਗਾ, ਜਿਸ ਨਾਲ ਕਿ ਰਾਤ ਵੇਲੇ ਗਰਮੀ ਤੋਂ ਥੋੜੀ ਰਾਹਤ ਮਿਲੇਗੀ।
ਇਕ ਮੌਸਮ ਵਿਗਿਆਨ ਮਾਹਿਰ ਦਾ ਕਹਿਣਾ ਹੈ ਕਿ ਸਿਰਫ ਦਿਨ ਵੇਲੇ ਹੀ ਵਧਦਾ ਤਾਪਮਾਨ ਬੇਚੈਨ ਨਹੀਂ ਕਰੇਗਾ ਸਗੋਂ ਹੋਰ ਵੀ ਕਾਰਕ ਇਸ ਵਿਚ ਭੂਮਿਕਾ ਨਿਭਾਉਂਦੇ ਹਨ, ਖਾਸਕਰ ਜਿਹਨਾਂ ਲੋਕਾਂ ਕੋਲ ਏ.ਸੀ. ਨਹੀਂ ਹਨ ਉਹਨਾਂ ਲਈ ਇਹ ਗਰਮ ਅਤੇ ਨਮ ਹਾਲਤ ਕਾਫੀ ਬੇਚੈਨੀ ਭਰੇ ਹੋਣਗੇ ਅਤੇ ਉਹਨਾਂ ਨੂੰ ਰਾਹਤ ਮਿਲਣਾ ਥੋੜਾ ਮੁਸ਼ਕਿਲ ਜਾਪਦਾ ਹੈ , ਇਸ ਤੋਂ ਵੱਖ ਵਾਤਾਵਰਨ ਕੈਨੇਡਾ ਦਾ ਕਹਿਣਾ ਹੈ ਕਿ ਐਤਵਾਰ ਨੂੰ ਇਸ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਕਿਉਕਿ ਆਉਣ ਵਾਲੇ ਐਤਵਾਰ ਨੂੰ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ ਜਿਸ ਕਾਰਨ ਮੰਗਲਵਾਰ ਤਕ ਮੌਸਮ ਥੋੜਾ ਠੰਡਾ ਅਤੇ ਬੇਹਤਰ ਹੋ ਸਕਦਾ ਹੈ।
ਵਾਤਾਵਰਨ ਕੈਨੇਡਾ ਨੇ ਕਿਹਾ ਕਿ ਗਰਮੀ ਦੀ ਚੇਤਾਵਨੀ ਉਸ ਵੇਲੇ ਜਾਰੀ ਕੀਤੀ ਜਾਂਦੀ ਹੈ ਜਦ ਗਰਮ ਅਤੇ ਨਮੀ ਭਰੇ ਵਾਧੂ ਤਾਪਮਾਨ ਦੇ ਕਾਰਨ ਗਰਮੀ ਸੰਬੰਧਿਤ ਸਮਸਿਆਵਾਂ ਅਤੇ ਬਿਮਾਰੀਆਂ ਹੋਣ ਦੀ ਆਸ਼ੰਕਾ ਹੁੰਦੀ ਹੈ।