ਪੰਜਾਬ ‘ਚ ਗਰਮੀ ਨੂੰ ਲੈ ਕੇ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

by nripost

ਜਲੰਧਰ (ਰਾਘਵ):ਪੰਜਾਬ ਵਿਚ ਗਰਮੀ ਨੇ ਦਿਨੋ-ਦਿਨ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨਾਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦਿਨਾਂ 'ਚ ਪੰਜਾਬ ਵਿੱਚ ਗਰਮੀ ਦੀ ਲਹਿਰ ਬਹੁਤ ਹੀ ਜ਼ਬਰਦਸਤ ਰਹੇਗੀ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ 28,29 ਤੇ 30 ਲਈ ਕਈ ਜ਼ਿਲ੍ਹਿਆਂ 'ਚ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ 28 ਅਪ੍ਰੈਲ ਨੂੰ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਵਿੱਚ ਮੌਸਮ ਆਮ ਰਹੇਗਾ, ਜਦੋਂ ਕਿ ਦੱਖਣੀ ਜ਼ਿਲ੍ਹਿਆਂ ਜਿਵੇਂ ਕਿ ਫਾਜ਼ਿਲਕਾ, ਬਠਿੰਡਾ, ਫਰੀਦਕੋਟ ਵਿੱਚ ਗਰਮੀ ਦੀ ਲਹਿਰ ਦੀ ਚੇਤਾਵਨੀ ਹੈ। ਇਸੇ ਤਰ੍ਹਾਂ 29 ਅਪ੍ਰੈਲ ਨੂੰ ਸੂਬੇ ਦਾ ਜ਼ਿਆਦਾਤਰ ਹਿੱਸੇ 'ਚ ਪੀਲਾ ਅਲਰਟ ਰਹੇਗਾ। ਇਸ ਤੋਂ ਇਲਾਵਾ 30 ਅਪ੍ਰੈਲ ਨੂੰ ਚੇਤਾਵਨੀ ਜਾਰੀ ਹੈ ਪਰ ਕੁਝ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਹਾਲਾਤ ਸੁਧਰਨ ਦੀ ਸੰਭਾਵਨਾ ਹੈ।

ਅੱਜ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ 0.3 ਡਿਗਰੀ ਸੈਲਸੀਅਸ ਘਟ ਗਿਆ, ਫਿਰ ਵੀ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ 1 ਮਈ ਨੂੰ ਅੱਧਾ ਪੰਜਾਬ ਗ੍ਰੀਨ ਜ਼ੋਨ ਵਿੱਚ ਆ ਜਾਵੇਗਾ, ਭਾਵ ਕੋਈ ਮੌਸਮ ਦੀ ਚੇਤਾਵਨੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1 ਮਈ ਤੋਂ ਮੌਸਮ ਵਿੱਚ ਬਦਲਾਅ ਦੇ ਸੰਕੇਤ ਹਨ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੋਵੇਗੀ ਹੈ।

More News

NRI Post
..
NRI Post
..
NRI Post
..