ਐਲਨ ਮਸਕ ਹੁਣ ਜਬਰ-ਜਨਾਹ ਦੇ ਮਾਮਲੇ ‘ਚ ਫਸਿਆ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੇਸਲਾ ਦੇ ਸੀਈਓ ਐਲਨ ਮਸਕ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਹੁਣ ਐਲਨ ਮਸਕ ਇੱਕ ਨਵੇਂ ਮਾਮਲੇ 'ਚ ਫਸ ਗਏ ਹਨ। ਐਲੋਨ ਮਸਕ ਨੇ ਇੱਕ ਮਹਿਲਾ ਕਰਮਚਾਰੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਸੀ। ਔਰਤ ਨੂੰ ਮੁਕੱਦਮਾ ਕਰਨ ਤੋਂ ਰੋਕਣ ਲਈ, ਸਪੇਸਕ੍ਰਾਫਟ ਕੰਪਨੀ ਸਪੇਸਐਕਸ ਨੇ ਉਸ ਨੂੰ 250,000 ਡਾਲਰ ਦੇਣ ਦਾ ਵਾਅਦਾ ਕੀਤਾ ਸੀ।

ਐਲਨ ਮਸਕ ਨੇ ਇੱਕ ਕਥਿਤ ਪੀੜਤ ਨੂੰ ਅਣਉਚਿਤ ਰੂਪ ਵਿੱਚ ਛੂਹਿਆ ਜੋ ਸਪੇਸਐਕਸ ਕਾਰਪੋਰੇਟ ਫਲਾਈਟ 'ਚ ਇੱਕ ਚਾਲਕ ਦਲ ਦੇ ਮੈਂਬਰ ਵਜੋਂ ਕੰਮ ਕਰਦੀ ਸੀ 'ਤੇ ਉਸਨੂੰ ਕਾਮੁਕ ਮਸਾਜ ਲਈ ਕਿਹਾ ਸੀ। ਇਹ ਘਟਨਾ ਸਾਲ 2016 ਦੀ ਹੈ। ਇਹ ਘਟਨਾ ਲੰਡਨ ਜਾਣ ਵਾਲੀ ਫਲਾਈਟ ਦੌਰਾਨ ਵਾਪਰੀ। ਘਟਨਾ ਤੋਂ ਬਾਅਦ ਔਰਤ ਨੇ ਆਪਣੀ ਸ਼ਿਫਟ ਕੱਟ ਦਿੱਤੀ ਸੀ, ਅਤੇ ਉਹ ਅਸਲ 'ਚ ਤਣਾਅ ਮਹਿਸੂਸ ਕਰਨ ਲੱਗੀ ਸੀ। ਐਲੋਨ ਮਸਕ ਦੀ ਮੰਨੀਏ ਤਾਂ ਉਸ ਨੇ ਟਵਿੱਟਰ ਦੇ ਫਰਜ਼ੀ ਅਕਾਊਂਟ ਬਾਰੇ ਪਤਾ ਲੱਗਣ ਤਕ ਸੌਦੇ ਨੂੰ ਰੋਕ ਦਿੱਤਾ ਹੈ।