ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਲਕਾਇਦਾ ਨੇਤਾ ਅਲ -ਜਵਾਹਿਰੀ ਨੂੰ ਅਫਗਾਨਿਸਤਾਨ 'ਚ ਡਰੋਨ ਹਮਲੇ ਵਿੱਚ ਮਾਰੀਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ 2011 ਦੇ ਸੰਸਥਾਪਕ ਉਸਾਮਾ ਬਿਨ ਲਾਦੇਨ ਦੀ ਹੱਤਿਆ ਤੋਂ ਬਾਅਦ ਸੰਗਠਨ ਨੂੰ ਇਹ ਦੂਜਾ ਝੱਟਕਾ ਲੱਗਾ ਹੈ। ਬੀਡੇਨ ਨੇ ਕਿਹਾ ਕਿ ਜ਼ਵਾਹਿਰੀ ਨੇ ਅਮਰੀਕੀ ਨਾਗਰਿਕਾਂ ਦੇ ਖਿਲਾਫ ਕਤਲ ਤੇ ਹਿੰਸਾ ਦਾ ਰਾਹ ਲੱਭਿਆ ਸੀ।
ਅਲ- ਜਵਾਹਿਰੀ ਤੇ 25 ਮਿਲੀਅਨ ਡਾਲਰ ਦਾ ਇਨਾਮ ਸੀ ਅਲ- ਜਵਾਹਿਰੀ ਨੇ ਅਮਰੀਕਾ ਵਿੱਚ ਹੋਏ ਹਮਲਿਆਂ 'ਚ ਮਦਦ ਕੀਤੀ ਸੀ। ਜਿਸ 'ਚ ਕਰੀਬ 3,000 ਲੋਕਾਂ ਦੀ ਮੌਤ ਹੋ ਗਈ ਸੀ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਡਰੋਨ ਹਮਲਾ ਕੀਤਾ ਗਿਆ ਸੀ। ਤਾਲਿਬਾਨ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਾਬੁਲ ਦੇ ਸ਼ੇਰਪੁਰ ਖੇਤਰ ਵਿੱਚ ਇਕ ਸਥਾਨਕ ਘਰ ਤੇ ਹਵਾਈ ਹਮਲਾ ਕੀਤਾ ਗਿਆ ਹੈ ਤੇ ਇਕ ਹਮਲੇ ਦੀ ਨਿੰਦਾ ਵੀ ਕੀਤੀ ਹੈ।
ਅਮਰੀਕਾ ਦਾ ਦਾਅਵਾ ਕੀਤਾ ਹੈ ਹਮਲੇ 'ਚ ਕਿਸੇ ਨਾਗਰਿਕ ਦੀ ਮੌਤ ਨਹੀਂ ਹੋਈ ਹੈ। ਅਫਗਾਨਿਸਤਾਨ ਤਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਹ ਕਾਬੁਲ ਵਿੱਚ ਸੁਰੱਖਿਅਤ ਘਰ ਵਿੱਚ ਪਰਿਵਾਰ ਨਾਲ ਰਹਿੰਦੇ ਹਨ ਦੱਸਿਆ ਜਾ ਰਿਹਾ ਹੈ ਕਿ ਅਲ ਜਵਾਹਿਰੀ ਖਿਲਾਫ ਇਕ ਅੱਤਵਾਦ ਵਿਰੋਧੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਅਪ੍ਰੇਸ਼ਨ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਈ ਹੈ। ਸ਼ੇਰਪੁਰ ਵਿੱਚ ਘਰ ਇਕ ਰਾਕੇਟ ਅਲ ਮਾਰੀਆ ਗਿਆ ਸੀ ਪਰ ਘਰ ਖਲੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਲਕਾਇਦਾ ਨੇਤਾ ਨੇ ਅਮਰੀਕੀ ਕੋਲੇ ਜਲ ਸੈਨਾ ਦੇ ਜਹਾਜ਼ ਤੇ ਹਮਲਾ ਕੀਤਾ ਸੀ। ਜਿਸ ਵਿੱਚ 17 ਲੋਕ ਮਾਰੇ ਗਏ ਸੀ ਤੇ 30 ਤੋਂ ਵੱਧ ਲੋਕ ਜਖਮੀ ਹੋਏ ਸੀ।