ਅਕਾਲੀ ਦਲ ਦੇ ਸੀਨੀਅਰ ਕਰਨੈਲ ਸਿੰਘ ਪੀਰਮੁਹੰਮਦ ਨੇ ਦਿੱਤਾ ਅਸਤੀਫ਼ਾ

by nripost

ਅੰਮ੍ਰਿਤਸਰ (ਨੇਹਾ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਰਅਸਲ 10 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਅਸਤੀਫੇ ਦੀ ਕਾਪੀ ਜਨਤਕ ਕੀਤੀ ਹੈ। ਇਸ ਵਿਚ ਪੀਰਮੁਹੰਮਦ ਨੇ ਲਿਖਿਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ 2 ਦਸਬੰਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਦਿੱਤੇ ਦਿਸ਼ਾ-ਨਿਰਦੇਸ਼ ਮੁਤਾਬਕ ਜਿਥੇ ਤੁਸੀਂ ਅਕਾਲੀ ਡਰਸ਼ਿਪ ਨੂੰ ਧਾਰਮਿਕ ਸਜ਼ਾ ਲਗਾਈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਜਿੰਨਾ ਅਕਾਲੀ ਆਗੂਆਂ ਨੇ ਆਪਣੇ ਅਸਤੀਫ਼ੇ ਦਿੱਤੇ ਸਨ, ਨੂੰ ਵਰਕਿੰਗ ਕਮੇਟੀ 'ਚ ਪ੍ਰਵਾਨ ਕਰ ਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰਨ ਦੀ ਤੁਸੀਂ ਹਦਾਇਤ ਕੀਤੀ ਸੀ।

ਇਸ ਦੇ ਨਾਲ ਹੀ ਆਪ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਲਈ 7 ਮੈਂਬਰੀ ਕਮੇਟੀ ਗਠਿਤ ਕੀਤੀ ਜਿਸ ਨੂੰ ਤੁਸੀਂ ਹਦਾਇਤ ਕੀਤੀ ਸੀ ਕਿ ਇਹ ਕਮੇਟੀ 6 ਮਹੀਨਿਆ ਦੇ ਅੰਦਰ ਅੰਦਰ ਮੈਂਬਰਸ਼ਿਪ ਭਰਤੀ ਕਰਾ ਕੇ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਡੈਲੀਗੇਟ ਇਜਲਾਸ ਬਲਾਉਣ ਲਈ ਕਿਹਾ ਸੀ। ਪਰ ਅੱਜ 39 ਦਿਨ ਬੀਤ ਜਾਣ ਦੇ ਬਾਅਦ ਤੁਹਾਡੀਆਂ 6 ਜਨਵਰੀ ਨੂੰ ਮੀਡੀਆ ਵਿੱਚ ਕੀਤੀਆਂ ਸਖਤ ਟਿੱਪਣੀਆਂ ਤੋ ਬਾਅਦ ਅੱਜ 10 ਜਨਵਰੀ ਨੂੰ ਬੁਲਾਈ ਜੋ ਵਰਕਿੰਗ ਕਮੇਟੀ ਦੀ ਮੀਟਿੰਗ ਬਲਾਉਣ ਦਾ ਦਾਅਵਾ ਕੀਤਾ ਗਿਆ, ਉਹ ਵੀ ਆਪਣੇ ਆਪ ਵਿੱਚ ਥੋਖਾ ਸੀ।